ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਦੀ ਹੋਈ ਮੌਤ
Friday, Jul 19, 2024 - 11:16 AM (IST)
ਮੁੰਬਈ (ਬਿਊਰੋ) - ਪਿਛਲੇ ਕੁਝ ਦਿਨਾਂ ਤੋਂ ਮਨੋਰੰਜਨ ਜਗਤ ਤੋਂ ਲਗਾਤਾਰ ਕੁਝ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਹਾਲ ਹੀ 'ਚ ਖ਼ਬਰ ਆਈ ਹੈ ਕਿ ਅਮਰੀਕੀ ਸਟੈਂਡਅੱਪ ਕਾਮੇਡੀਅਨ ਬੌਬ ਨਿਊਹਾਰਟ ਨਹੀਂ ਰਹੇ। 94 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਸਾਰਿਆਂ ਨੂੰ ਹਸਾਉਣ ਵਾਲੇ ਕਾਮੇਡੀਅਨ ਦਾ 18 ਜੁਲਾਈ ਨੂੰ ਦਿਹਾਂਤ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
ਅਮਰੀਕੀ ਸਟੈਂਡ-ਅੱਪ ਕਾਮੇਡੀਅਨ ਬੌਬ ਨਿਊ ਹਾਰਟ ਅਮਰੀਕਾ ਦੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨਾਂ 'ਚੋਂ ਇੱਕ ਸੀ, ਜਿਸ ਨੇ ਆਪਣੇ ਦਮ 'ਤੇ ਆਪਣੀ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੌਬ ਕਾਫ਼ੀ ਸਮੇਂ ਤੋਂ ਕਈ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੀ ਲਾਸ ਏਂਜਲਸ ਸਥਿਤ ਰਿਹਾਇਸ਼ 'ਤੇ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ
ਕੰਮ ਦੀ ਗੱਲ ਕਰੀਏ ਤਾਂ 1929 'ਚ ਜਨਮੇ ਬੌਬ ਅਮਰੀਕੀ ਫੌਜ ਦੇ ਸਿਪਾਹੀ ਵੀ ਰਹਿ ਚੁੱਕੇ ਹਨ। ਉਸ ਨੇ ਕੋਰੀਆਈ ਯੁੱਧ 'ਚ ਯੋਗਦਾਨ ਪਾਇਆ ਸੀ। ਇੰਨਾ ਹੀ ਨਹੀਂ, ਨੌਕਰੀ ਛੱਡਣ ਤੋਂ ਪਹਿਲਾਂ ਉਸ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਅਤੇ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਹਾਲਾਂਕਿ, ਕਿਸਮਤ ਕੋਲ ਕੁਝ ਹੋਰ ਸੀ ਅਤੇ ਉਹ ਇੱਕ ਮਸ਼ਹੂਰ ਸਟੈਂਡ ਅੱਪ ਕਾਮੇਡੀਅਨ ਬਣ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।