ਬਿਨ੍ਹਾਂ ਖਿੜਕੀ ਵਾਲੇ ਘਰ ''ਚ ਹਨੀ ਸਿੰਘ ਨੇ ਗੁਜਾਰੇ 24 ਸਾਲ, ਡੁੱਬਦੇ ਕਰੀਅਰ ਨੂੰ ਇੰਝ ਮਿਲਿਆ ਕਿਨਾਰਾ

Thursday, Dec 12, 2024 - 01:37 PM (IST)

ਐਂਟਰਟੇਨਮੈਂਟ ਡੈਸਕ : ਦੇਸ਼ 'ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਬਾਰੇ ਨਾ ਜਾਣਦਾ ਹੋਵੇ। ਹਨੀ ਭਾਰਤ ਦਾ ਆਈਕਨ ਰੈਪਰ ਹੈ। ਹੁਣ OTT ਦੇ ਪ੍ਰਮੁੱਖ ਪਲੇਟਫਾਰਮ ਨੈੱਟਫਲਿਕਸ ਨੇ ਹਨੀ ਸਿੰਘ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ 'ਤੇ ਇੱਕ ਦਸਤਾਵੇਜ਼ੀ ਸੀਰੀਜ਼ 'ਯੋ ਯੋ ਹਨੀ ਸਿੰਘ ਫੇਮਸ' ਤਿਆਰ ਹੋਈ ਹੈ, ਜਿਸ ਦਾ ਟ੍ਰੇਲਰ 10 ਦਸੰਬਰ ਨੂੰ ਰਿਲੀਜ਼ ਹੋਇਆ।

'ਯੋ ਯੋ ਹਨੀ ਸਿੰਘ ਫੇਮਸ' ਦੇ ਟ੍ਰੇਲਰ 'ਚ ਹਨੀ ਸਿੰਘ ਦੇ ਕਰੀਅਰ ਦੇ ਸ਼ੁਰੂਆਤੀ ਜੀਵਨ ਤੋਂ ਸੰਘਰਸ਼ ਅਤੇ ਫਿਰ ਸਫ਼ਲਤਾ ਤੋਂ ਬਾਅਦ ਗਾਇਕ ਦੀ ਅਸਫ਼ਲਤਾ ਦੀ ਕਹਾਣੀ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ 'ਯੋ ਯੋ ਹਨੀ ਸਿੰਘ ਫੇਮਸ' ਦੇ ਟ੍ਰੇਲਰ 'ਚ ਹਨੀ ਸਿੰਘ ਦੀ ਵਾਪਸੀ ਨਹੀਂ ਸਗੋਂ ਇੱਕ ਵੱਖਰਾ ਹੀ ਸਵੈਗ ਦੇਖਣ ਨੂੰ ਮਿਲ ਰਿਹਾ ਹੈ।

ਸਲਮਾਨ ਨੇ ਕੀਤੀ ਰੈਪਰ ਦੀ ਤਾਰੀਫ਼
ਪੰਜਾਬੀ ਸਟਾਰ ਗਾਇਕ ਅਤੇ ਦੁਨੀਆ ਭਰ ਦੇ ਮਸ਼ਹੂਰ ਰੈਪਰ ਹਨੀ ਸਿੰਘ ਦੀ ਦਸਤਾਵੇਜ਼ੀ ਸੀਰੀਜ਼ 'ਯੋ ਯੋ ਹਨੀ ਸਿੰਘ ਫੇਮਸ' ਦਾ ਟ੍ਰੇਲਰ ਹਨੀ ਸਿੰਘ ਦੀ ਜ਼ਿੰਦਗੀ ਦੇ ਹਰ ਪੜਾਅ ਨੂੰ ਦਰਸਾਉਂਦੀ ਹੈ। ਇਸ 'ਚ ਕਰੀਅਰ 'ਚ ਵਿਵਾਦ ਵੀ ਦੇਖਣ ਨੂੰ ਮਿਲ ਰਹੇ ਹਨ। 'ਯੋ ਯੋ ਹਨੀ ਸਿੰਘ ਫੇਮਸ' ਦੇ 2.15 ਮਿੰਟ ਦੇ ਟ੍ਰੇਲਰ 'ਚ ਹਨੀ ਸਿੰਘ ਦੀ ਮਾਨਸਿਕ ਸਿਹਤ 'ਤੇ ਵੀ ਚਰਚਾ ਕੀਤੀ ਗਈ ਹੈ। 'ਯੋ ਯੋ ਹਨੀ ਸਿੰਘ ਫੇਮਸ' ਦਾ ਟ੍ਰੇਲਰ ਹਨੀ ਦੇ ਖਿੜਕੀ ਰਹਿਤ ਘਰ ਤੋਂ ਸ਼ੁਰੂ ਹੁੰਦਾ ਹੈ, ਜਿਸ 'ਚ ਉਹ 24 ਸਾਲ ਰਿਹਾ ਅਤੇ ਉੱਥੇ ਰਹਿ ਕੇ ਉਸ ਨੇ ਮਸ਼ਹੂਰ ਰੈਪਰ ਬਣਨ ਦਾ ਸੁਫ਼ਨਾ ਪੂਰਾ ਕੀਤਾ। ਟ੍ਰੇਲਰ 'ਚ ਸਲਮਾਨ ਹਨੀ ਸਿੰਘ ਦੀ ਤਾਰੀਫ਼ ਕਰ ਰਹੇ ਹਨ।

ਹਨੀ ਸਿੰਘ ਦਾ ਡੁੱਬਦਾ ਕਰੀਅਰ
ਇਸ ਦੇ ਨਾਲ ਹੀ 'ਯੋ ਯੋ ਹਨੀ ਸਿੰਘ ਫੇਮਸ' ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਗਾਇਕ ਦੀ ਜ਼ਿੰਦਗੀ 'ਚ ਬੁਰੇ ਦਿਨ ਆਏ ਅਤੇ ਉਨ੍ਹਾਂ ਦਾ ਕਰੀਅਰ ਡੁੱਬਣ ਲੱਗਾ। ਇਸ ਦੇ ਨਾਲ ਹੀ ਹਨੀ ਸਿੰਘ 'ਤੇ ਇਤਰਾਜ਼ਯੋਗ ਗੀਤ ਲਿਖਣ ਦਾ ਇਲਜ਼ਾਮ ਵੀ ਲੱਗਿਆ ਸੀ ਅਤੇ ਇਸ 'ਤੇ ਹਨੀ ਸਿੰਘ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਇਹ ਵੀ ਪੜ੍ਹੋ- PM ਮੋਦੀ ਨੂੰ ਮਿਲਣ ਤੋਂ ਪਹਿਲਾਂ ਘਬਰਾ ਗਏ ਸਨ ਰਣਬੀਰ ਕਪੂਰ, ਕਿਹਾ ਅਸੀਂ ਸਾਰਿਆਂ.....

ਇਸ ਦੇ ਨਾਲ ਹੀ ਟ੍ਰੇਲਰ 'ਚ ਹਨੀ ਸਿੰਘ ਨੇ ਦੱਸਿਆ, ''ਮੈਂ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ, ਮੈਂ ਆਪਣੇ ਵਾਲ ਅਤੇ ਦਾੜ੍ਹੀ ਵਧਾ ਲਈ ਸੀ, ਲੋਕਾਂ ਨਾਲ ਗੱਲ ਨਹੀਂ ਕੀਤੀ ਸੀ, ਮੈਂ ਰੋਂਦਾ ਸੀ ਅਤੇ ਸੌਂਦਾ ਸੀ।'' ਹਨੀ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ। ਇਸ ਦੇ ਨਾਲ ਹੀ ਹਨੀ ਸਿੰਘ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ, ''ਕਈ ਸਾਲਾਂ ਤੋਂ ਮੀਡੀਆ 'ਚ ਮੇਰੇ ਬਾਰੇ ਬਹੁਤ ਕੁਝ ਕਿਹਾ ਗਿਆ ਸੀ ਪਰ ਮੈਂ ਆਪਣੇ ਵੱਲੋਂ ਕੁਝ ਵੀ ਪੇਸ਼ ਨਹੀਂ ਕੀਤਾ, ਹੁਣ ਡਾਕੂਮੈਂਟਰੀ ਮੇਰੀ ਅਸਲ ਜ਼ਿੰਦਗੀ ਬਾਰੇ ਦੱਸੇਗੀ, ਮੈਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ, ਉਹ ਹਮੇਸ਼ਾ ਮੇਰੇ ਨਾਲ ਖੜੇ ਹੁੰਦੇ ਹਨ, ਹੁਣ ਮੈਂ ਆਪਣੀ ਡਾਕੂਮੈਂਟਰੀ ਨੂੰ ਲੈ ਕੇ ਉਤਸ਼ਾਹਿਤ ਹਾਂ।'' 'ਯੋ ਯੋ ਹਨੀ ਸਿੰਘ ਫੇਮਸ' ਸਿੱਖੀਆ ਐਂਟਰਟੇਨਮੈਂਟ ਦੇ ਬੈਨਰ ਹੇਠ ਮੋਜ਼ੇ ਸਿੰਘ ਅਤੇ ਆਸਕਰ ਜੇਤੂ ਫਿਲਮ ਨਿਰਮਾਤਾ ਗੁਨੀਤ ਮੋਂਗਾ ਦੁਆਰਾ ਬਣਾਈ ਗਈ ਹੈ। 'ਯੋ ਯੋ ਹਨੀ ਸਿੰਘ ਫੇਮਸ' 20 ਦਸੰਬਰ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News