ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ; ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ
Saturday, Oct 25, 2025 - 03:56 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਇੰਡਸਟਰੀ ਤੋਂ ਇਕ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਰੰਗਮੰਚ ਤੇ ਟੀਵੀ ਅਦਾਕਾਰ ਇੰਦਰਜੀਤ ਸਿੰਘ ਸਹਾਰਨ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਦੱਸਣਯੋਗ ਹੈ ਕਿ ਉਨ੍ਹਾਂ ਦੀ ਉਮਰ 78 ਸਾਲ ਸੀ।
ਇਹ ਵੀ ਪੜ੍ਹੋ- 'KBC 17' 'ਚ ਪੰਜਾਬ ਦੇ ਪੁੱਤ ਦੁਸਾਂਝਾਵਾਲੇ ਦਾ ਸ਼ਾਨਦਾਰ ਸਵਾਗਤ, ਪੈਰ ਛੂਹ ਲਿਆ ਬਿਗ ਬੀ ਦਾ ਆਸ਼ੀਰਵਾਦ (ਵੀਡੀਓ)
ਜਾਣਕਾਰੀ ਮੁਤਾਬਕ ਅਦਾਕਾਰ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਬੀਤੀ ਦੇਰ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਿਆ। ਅੱਜ ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਫਿਲਮ ਤੇ ਰੰਗ ਮੰਚ ਦੇ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਸਾਂਝਾ ਕੀਤਾ।

31 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ਼ਾਹਰੁਖ ਖਾਨ ਫਿਲਮ ਫੈਸਟੀਵਲ
