ਮਸ਼ਹੂਰ ਪੌਪ ਗਾਇਕ ਦੇ ਗਮ ''ਚ ਡੁੱਬੀ ਪ੍ਰੇਮਿਕਾ, ਛਲਕਿਆ ਦਰਦ

Thursday, Oct 24, 2024 - 10:11 AM (IST)

ਮਸ਼ਹੂਰ ਪੌਪ ਗਾਇਕ ਦੇ ਗਮ ''ਚ ਡੁੱਬੀ ਪ੍ਰੇਮਿਕਾ, ਛਲਕਿਆ ਦਰਦ

ਮੁੰਬਈ- 17 ਅਕਤੂਬਰ ਨੂੰ, ਵਨ ਡਾਇਰੈਕਸ਼ਨ ਬੈਂਡ ਦੇ ਸਾਬਕਾ ਮੈਂਬਰ ਲਿਆਮ ਪੇਨ ਦੀ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਇੱਕ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ। ਲਿਆਮ ਦੀ ਮੌਤ ਤੋਂ ਬਾਅਦ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਕੋਈ ਉਸ ਲਈ ਪ੍ਰਾਰਥਨਾ ਕਰਨ ਲੱਗਾ। ਲਿਆਮ ਪੇਨ ਦੀ ਮੌਤ ਨੂੰ ਲੈ ਕੇ ਹੁਣ ਕਈ ਖੁਲਾਸੇ ਹੋਏ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ, ਹੁਣ ਲਿਆਮ ਪੇਨ ਦੀ ਪ੍ਰੇਮਿਕਾ ਕੇਟ ਕੈਸੀਡੀ ਨੇ ਇਸ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

ਕੇਟ ਨੇ ਪਾਈ ਭਾਵੁਕ ਪੋਸਟ 
ਲਿਆਮ ਪੇਨ ਦੀ ਮੌਤ ਤੋਂ ਬਾਅਦ ਕੇਟ ਕੈਸੀਡੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਕੇਟ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਭਰ ਸਕਦਾ ਹੈ। ਦਰਅਸਲ, ਕੇਟ ਨੇ ਆਪਣੇ ਇੰਸਟਾਗ੍ਰਾਮ 'ਤੇ ਪਹਿਲੀ ਤਸਵੀਰ ਵਿਚ ਲਿਆਮ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਦੂਜੀ ਤਸਵੀਰ 'ਚ ਕੇਟ ਨੇ ਕਾਫੀ ਲੰਬਾ ਨੋਟ ਲਿਖਿਆ ਹੈ। ਤੀਜੀ, ਚੌਥੀ ਅਤੇ ਪੰਜਵੀਂ ਤਸਵੀਰ 'ਚ ਲਿਆਮ ਨਾਲ ਸੈਲਫੀ ਸਾਂਝੀ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Kate Cassidy (@kateecass)

ਲੋਕਾਂ ਨੇ ਕੇਟ ਨੂੰ ਦਿੱਤੀ ਹਿੰਮਤ
ਕੇਟ ਕੈਸੀਡੀ ਦੀ ਇਸ ਪੋਸਟ ਤੋਂ ਸਾਫ਼ ਹੈ ਕਿ ਉਹ ਲਿਆਮ ਦੀ ਮੌਤ ਦਾ ਦੁੱਖ ਝੱਲਣ ਤੋਂ ਅਸਮਰੱਥ ਹੈ ਅਤੇ ਬਹੁਤ ਦੁਖੀ ਹੈ। ਇਸ ਦੇ ਨਾਲ ਹੀ ਹੁਣ ਯੂਜ਼ਰਸ ਨੇ ਵੀ ਕੇਟ ਦੀ ਪੋਸਟ 'ਤੇ ਕੁਮੈਂਟ ਕੀਤੇ ਹਨ। ਇਸ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਲਿਆਮ, ਕੇਟ ਲਈ ਬਿਲਕੁਲ ਪਰਫੈਕਟ ਹੋ। ਇਕ ਹੋਰ ਯੂਜ਼ਰ ਨੇ ਕਿਹਾ, ਆਪਣਾ ਖਿਆਲ ਰੱਖੋ ਅਤੇ ਹਿੰਮਤ ਰੱਖੋ ਕੇਟ, ਤੁਸੀਂ ਲਿਆਮ ਨੂੰ ਬਹੁਤ ਖੁਸ਼ ਰੱਖਿਆ ਹੈ।

ਹਰ ਕੋਈ ਕਰ ਰਿਹਾ ਹੈ ਕੇਟ ਦੀ ਤਾਰੀਫ 
ਇੱਕ ਯੂਜ਼ਰ ਨੇ ਲਿਖਿਆ ਕਿ ਮੈਂ ਜਾਣਦਾ ਹਾਂ ਕਿ ਲਿਆਮ ਤੁਹਾਨੂੰ ਦੇਖ ਰਿਹਾ ਹੈ ਅਤੇ ਉਸ ਨੂੰ ਤੁਹਾਡੇ 'ਤੇ ਬਹੁਤ ਮਾਣ ਹੋਵੇਗਾ। ਇਕ ਹੋਰ ਨੇ ਲਿਖਿਆ, "ਹਿੰਮਤ ਰੱਖੋ ਕੇਟ, ਲਿਆਮ ਜਿੱਥੇ ਵੀ ਹੈ, ਉਹ ਬਹੁਤ ਖੁਸ਼ ਹੋਵੇਗਾ ਅਤੇ ਤੁਹਾਨੂੰ ਯਾਦ ਕਰੇਗਾ।" ਇਸ ਤਰ੍ਹਾਂ ਯੂਜ਼ਰਸ ਕਮੈਂਟਸ 'ਚ ਕੇਟ ਨੂੰ ਉਤਸ਼ਾਹਿਤ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News