70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ

Saturday, Nov 08, 2025 - 10:56 AM (IST)

70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਹਾਲੀਵੁੱਡ ਅਦਾਕਾਰ ਕੇਲਸੀ ਗ੍ਰੈਮਰ 70 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਪਿਤਾ ਬਣ ਗਏ ਹਨ। ਇਹ ਉਨ੍ਹਾਂ ਦਾ 8ਵਾਂ ਬੱਚਾ ਹੈ। ਕੇਲਸੀ ਗ੍ਰੈਮਰ ਨੇ ਖੁਦ ਇਕ ਪੋਡਕਾਸਟ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਕੇਟ ਵਾੱਲਸ਼ (Kayte Walsh) ਨੇ ਹਾਲ ਹੀ ਵਿੱਚ ਇੱਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸਦਾ ਨਾਮ 'ਕ੍ਰਿਸਟੋਫਰ' ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਦੀਪਿਕਾ ਕੱਕੜ ਨੇ ਸਿਹਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ; ਡਾਕਟਰਾਂ ਨੇ ਹਟਾਇਆ ਲਿਵਰ ਦਾ 22% ਹਿੱਸਾ

PunjabKesari

14 ਸਾਲਾਂ ਬਾਅਦ ਮਿਲੀ ਖੁਸ਼ੀ

ਕੇਲਸੀ ਨੇ ਦੱਸਿਆ ਕਿ ਇਹ ਉਨ੍ਹਾਂ ਦਾ 8ਵਾਂ ਬੱਚਾ ਹੈ ਅਤੇ ਉਨ੍ਹਾਂ ਦੀ ਪਤਨੀ ਕੇਟ ਨਾਲ ਇਹ ਉਨ੍ਹਾਂ ਦਾ ਚੌਥਾ ਬੱਚਾ ਹੈ। ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਖੁਸ਼ੀ ਦੀ ਕੋਈ ਉਮਰ ਨਹੀਂ ਹੁੰਦੀ। ਇਹ ਜੋੜਾ 14 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਮਾਤਾ-ਪਿਤਾ ਬਣਿਆ ਹੈ।

ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮਿਲੀ ਲਾਸ਼, ਬਾਰਬੀ ਡੌਲ ਵਾਂਗ ਦਿਖਣ ਲਈ ਕਰਵਾ ਚੁੱਕੀ ਸੀ 27 ਸਰਜਰੀਆਂ

ਪਰਿਵਾਰ ਦੀ ਪੂਰੀ ਜਾਣਕਾਰੀ

ਕੇਲਸੀ ਦੇ ਪਹਿਲੇ ਵਿਆਹਾਂ ਤੋਂ ਵੀ ਹਨ 4 ਬੱਚੇ

• ਬੇਟੀ ਫੇਥ (Faith), ਜਿਸਦੀ ਉਮਰ 12 ਸਾਲ ਹੈ।
• ਬੇਟਾ ਗੈਬਰੀਅਲ (Gabriel), ਜੋ 10 ਸਾਲ ਦੇ ਹਨ।
• ਅਤੇ ਜੇਮਸ (James), ਜਿਸਦੀ ਉਮਰ 8 ਸਾਲ ਹੈ।
•  ਨਵਜੰਨਮੇ ਬੇਟੇ ਕ੍ਰਿਸਟੋਫਰ ਦੇ ਆਉਣ ਨਾਲ, ਕੇਲਸੀ ਅਤੇ ਕੇਟ ਦੇ 4 ਬੱਚੇ ਹੋ ਗਏ ਹਨ। 

ਇਸ ਤੋਂ ਇਲਾਵਾ, ਕੇਲਸੀ ਦੇ ਪਿਛਲੇ ਵਿਆਹਾਂ ਤੋਂ ਵੀ 4 ਬੱਚੇ ਹਨ: ਸਪੈਂਸਰ (41), ਗ੍ਰੀਅਰ (33), ਮੇਸਨ (23) ਅਤੇ ਜੂਡ (20)।

PunjabKesari

ਇਹ ਵੀ ਪੜ੍ਹੋ: 31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ ਕੇ ਆਖੀ ਵੱਡੀ ਗੱਲ

25 ਸਾਲ ਦਾ ਫਾਸਲਾ

ਕੇਲਸੀ ਅਤੇ ਕੇਟ ਦੀ ਪ੍ਰੇਮ ਕਹਾਣੀ 2009 ਵਿੱਚ ਸ਼ੁਰੂ ਹੋਈ ਸੀ, ਜਦੋਂ ਕੇਟ ਇੱਕ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਦੀ ਸੀ। ਇਸ ਜੋੜੇ ਦੇ ਵਿਚਕਾਰ 25 ਸਾਲ ਦਾ ਉਮਰ ਦਾ ਫਾਸਲਾ ਹੈ। ਉਨ੍ਹਾਂ ਨੇ 2011 ਵਿੱਚ ਨਿਊਯਾਰਕ ਦੇ ਪਲਾਜ਼ਾ ਹੋਟਲ ਵਿੱਚ ਵਿਆਹ ਕਰਵਾਇਆ ਸੀ। 

ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਫਿਰ ਖੋਹ ਲਿਆ ਮਾਂ ਦਾ ਪੁੱਤ, 19 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਇਸ ਹਾਲਤ 'ਚ ਮਿਲੀ ਲਾਸ਼

ਵਰਕਫਰੰਟ

ਕੈਲਸੀ ਗ੍ਰੈਮਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1977 ਵਿੱਚ ਕੀਤੀ ਸੀ ਅਤੇ ਉਹ ਹੁਣ ਤੱਕ 48 ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਹਨ। ਉਹ 'ਫ੍ਰੇਜ਼ੀਅਰ' ਅਤੇ 'ਐਕਸ-ਮੈਨ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹੇ ਹਨ ਅਤੇ 120 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ ! ਹਸਪਤਾਲ ਦੇ ਬੈੱਡ ਤੋਂ ਤਸਵੀਰ ਆਈ ਸਾਹਮਣੇ


author

cherry

Content Editor

Related News