ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ
Wednesday, May 21, 2025 - 10:15 AM (IST)

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਦਰਅਸਲ ਆਪਣੀ ਕਾਮੇਡੀ ਨਾਲ ਸਭ ਤੋਂ ਹਸਾਉਣ ਵਾਲੇ ਕਾਮੇਡੀ ਐਕਟਰ ਜਾਰਜ ਵੈਂਡਟ ਦਾ ਮੰਗਲਵਾਰ ਸਵੇਰੇ 76 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਪ੍ਰਚਾਰਕ ਰਾਹੀਂ ਇੱਕ ਬਿਆਨ ਵਿੱਚ ਇਹ ਪੁਸ਼ਟੀ ਕੀਤੀ। ਵੈਂਡਟ ਟੀਵੀ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਚਿਹਰਿਆਂ ਵਿੱਚੋਂ ਇੱਕ ਸਨ, ਕਿਉਂਕਿ ਉਹ ਪ੍ਰਸਿੱਧ ਬੋਸਟਨ ਬਾਰ-ਸੈੱਟ ਸਿਟਕਾਮ ਦੇ 260 ਤੋਂ ਵੱਧ ਐਪੀਸੋਡਾਂ ਵਿੱਚ ਦਿਖਾਈ ਦਿੱਤੇ ਸਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਅਦਾਕਾਰ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਜਾਰਜ ਵੈਂਡਟ ਦਾ ਦਿਹਾਂਤ ਮੰਗਲਵਾਰ ਨੂੰ ਲਾਸ ਏਂਜਲਸ ਵਿੱਚ ਹੋਇਆ। ਉਨ੍ਹਾਂ ਨੇ ਸਵੇਰੇ-ਸਵੇਰੇ ਆਪਣੇ ਘਰ ਨੀਂਦ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 76 ਸਾਲਾਂ ਦੇ ਸਨ। ਇਹ ਦੁਖਦਾਈ ਖ਼ਬਰ ਮਿਲਣ ਮਗਰੋਂ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸ਼ਿਕਾਗੋ ਦੇ ਰਹਿਣ ਵਾਲੇ, ਵੈਂਡਟ ਨੇ ਆਪਣਾ ਕਰੀਅਰ 1970 ਦੇ ਦਹਾਕੇ ਵਿਚ 'ਦਿ ਸੈਕਿੰਡ ਸਿਟੀ ਕਾਮੇਡੀ ਥੀਏਟਰ' ਤੋਂ ਸ਼ੁਰੂ ਕੀਤਾ ਸੀ ਅਤੇ 1980 ਦੇ ਦਹਾਕੇ ਦੌਰਾਨ "M*A*S*H," "Taxi," ਅਤੇ "Soap" ਸਮੇਤ ਵੱਖ-ਵੱਖ ਪ੍ਰਾਈਮ-ਟਾਈਮ ਟੀਵੀ ਸੀਰੀਜ਼ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਦਿਖਾਈ ਦਿੱਤੇ।
ਉਨ੍ਹਾਂ ਨੂੰ 1982 ਵਿੱਚ ਸੀਬੀਐਸ ਕਾਮੇਡੀ 'ਮੇਕਿੰਗ ਦਿ ਗ੍ਰੇਡ' ਨਾਲ ਪਛਾਣ ਮਿਲੀ। ਹਾਲਾਂਕਿ, ਇਹ ਸ਼ੋਅ ਸਿਰਫ਼ 6 ਐਪੀਸੋਡਾਂ ਤੱਕ ਸੀਮਤ ਸੀ। ਜਾਰਜ ਵੈਂਡਟ ਦਾ ਸਭ ਤੋਂ ਮਸ਼ਹੂਰ ਕਿਰਦਾਰ ਬੀਅਰ ਪੀਣ ਵਾਲੇ ਅਕਾਊਂਟੈਂਟ ਨੌਰਮ ਪੀਟਰਸਨ ਦਾ ਸੀ। ਉਹ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਸਨ।
ਇਹ ਵੀ ਪੜ੍ਹੋ: ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8