ਬਾਬਾ ਸਿੱਦੀਕੀ ਹੀ ਨਹੀਂ ਸਗੋਂ ਸਿੱਧੂ, ਚਮਕੀਲਾ ਤੇ ਗੁਲਸ਼ਨ ਵਰਗੇ ਕਈ ਕਲਾਕਾਰਾਂ ਨੂੰ ਵੀ ਭੁੰਨਿਆ ਸੀ ਗੋਲੀਆਂ ਨਾਲ

Monday, Oct 14, 2024 - 01:52 PM (IST)

ਬਾਬਾ ਸਿੱਦੀਕੀ ਹੀ ਨਹੀਂ ਸਗੋਂ ਸਿੱਧੂ, ਚਮਕੀਲਾ ਤੇ ਗੁਲਸ਼ਨ ਵਰਗੇ ਕਈ ਕਲਾਕਾਰਾਂ ਨੂੰ ਵੀ ਭੁੰਨਿਆ ਸੀ ਗੋਲੀਆਂ ਨਾਲ

ਐਂਟਰਟੇਨਮੈਂਟ ਡੈਸਕ : ਐੱਨ. ਸੀ. ਪੀ. ਨੇਤਾ ਬਾਬਾ ਸਿੱਦੀਕੀ ਦਾ ਸ਼ਨੀਵਾਰ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਬਾ ਸਿੱਦਕੀ ਦੇ ਦਿਹਾਂਤ ਮਗਰੋਂ ਬਾਲੀਵੁੱਡ ਜਗਤ 'ਚ ਸੋਗ ਲਹਿਰ ਛਾਈ ਹੋਈ ਹੈ, ਖ਼ਾਸ ਕਰ ਸਲਮਾਨ ਖ਼ਾਨ ਆਪਣੇ ਇਸ ਕਰੀਬੀ ਮਿੱਤਰ ਦੇ ਦਿਹਾਂਤ ਮਗਰੋਂ ਸਦਮੇ 'ਚ ਹਨ। ਮਰਹੂਮ ਨੇਤਾ ਬਾਬਾ ਸਿੱਦਕੀ 'ਤੇ ਕਈ ਰਾਉਂਡ ਫਾਇਰ ਕੀਤੇ ਗਏ, ਜਿਨ੍ਹਾਂ 'ਚੋਂ ਇੱਕ ਗੋਲੀ ਉਨ੍ਹਾਂ ਦੀ ਛਾਤੀ 'ਤੇ ਅਤੇ ਦੋ ਗੋਲੀਆਂ ਢਿੱਡ 'ਚ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਦਿਹਾਂਤ ਨਾਲ ਰਾਜਨੀਤੀ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਕੋਈ ਸਦਮੇ 'ਚ ਹੈ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੀ ਮੌਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ, ਜੋ ਕਈ ਵਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਚੁੱਕਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਬਾਬਾ ਸਿੱਦੀਕੀ ਤੋਂ ਪਹਿਲਾਂ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

1. ਸਿੱਧੂ ਮੂਸੇਵਾਲਾ
ਸਾਲ 2022 'ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਕਾਰ 'ਤੇ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸਨ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਦਾਅਵਾ ਕੀਤਾ ਸੀ ਕਿ ਸਿੱਧੂ ਕਾਰਨ ਉਨ੍ਹਾਂ ਦਾ ਨਿੱਜੀ ਨੁਕਸਾਨ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

2. ਅਮਰ ਸਿੰਘ ਚਮਕੀਲਾ
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਆਪਣੀ ਸਟੇਜ ਪਰਫਾਰਮੈਂਸ ਲਈ ਜਾਣੇ ਜਾਂਦੇ ਸਨ। ਸਾਲ 1988 'ਚ ਇੱਕ ਵਾਰ ਜਦੋਂ ਉਹ ਪੰਜਾਬ ਦੇ ਨਕੋਦਰ ਸ਼ਹਿਰ ਦੇ ਪਿੰਡ ਮਹਿਸਮਪੁਰ 'ਚ ਆਪਣੇ ਪ੍ਰੋਗਰਾਮ ਦੌਰਾਨ ਸਟੇਜ ਵੱਲ ਜਾ ਰਹੇ  ਸਨ ਤਾਂ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੂੰ ਮਾਰਨ ਵਾਲੇ ਮੁਲਜ਼ਮ ਕੌਣ ਸਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ

3. ਗੁਲਸ਼ਨ ਕੁਮਾਰ
ਸਾਲ 1997 'ਚ, ਟੀ-ਸੀਰੀਜ਼ ਦੇ ਸੰਸਥਾਪਕ ਤੇ ਭਗਤੀ ਗੀਤਾਂ ਲਈ ਪ੍ਰਸਿੱਧ ਗਾਇਕ ਗੁਲਸ਼ਨ ਕੁਮਾਰ ਦਾ ਅੰਡਰ ਵਰਲਡ ਦੇ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਲਸ਼ਨ ਕੁਮਾਰ ਨੂੰ ਸ਼ਿਵ ਮੰਦਰ ਦੇ ਸਾਹਮਣੇ ਦਿਨ-ਦਿਹਾੜੇ 16 ਗੋਲੀਆਂ ਮਾਰੀਆਂ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

4. ਹਰਸ਼ਿਤਾ ਦਹੀਆ
ਹਰਿਆਣਾ ਦੀ ਮਸ਼ਹੂਰ ਗਾਇਕਾ ਤੇ ਡਾਂਸਰ ਹਰਸ਼ਿਤਾ ਦਾਹੀਆ ਦਾ ਸਾਲ 2017 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਰਸ਼ਿਤਾ ਦੇ ਕਤਲ ਪਿੱਛੇ ਉਸ ਦੇ ਜੀਜਾ ਗੈਂਗਸਟਰ ਦਿਨੇਸ਼ ਕਰਾਲਾ ਦਾ ਹੱਥ ਸੀ। ਦਿਨੇਸ਼ ਕਰਾਲਾ ਨੇ ਕਬੂਲ ਕੀਤਾ ਸੀ ਕਿ ਉਸ ਨੇ ਹਰਸ਼ਿਤਾ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਦੀ ਮਾਂ ਦਾ ਕਤਲ ਕੀਤਾ ਸੀ ਅਤੇ ਉਸ ਨੂੰ ਫੜੇ ਜਾਣ ਦਾ ਡਰ ਸੀ, ਇਸ ਲਈ ਉਸ ਨੇ ਇਹ ਕਤਲ ਕੀਤਾ।

5. ਮੋਹਿਤ ਮੋਰ
ਸੋਸ਼ਲ ਮੀਡੀਆ ਪ੍ਰਭਾਵਕ ਅਤੇ ਰੀਲ ਸਟਾਰ ਮੋਹਿਤ ਮੋਰ ਇੱਕ TikTok ਸਟਾਰ ਸੀ। ਜਦੋਂ ਉਹ ਨਜਫਗੜ੍ਹ ਇਲਾਕੇ 'ਚ ਸਥਿਤ ਆਪਣੇ ਦੋਸਤ ਦੀ ਦੁਕਾਨ 'ਤੇ ਗਿਆ ਸੀ ਤਾਂ ਉਸ 'ਤੇ 13 ਗੋਲੀਆਂ ਚਲਾਈਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News