ਰਾਜ ਬੱਬਰ ਤੇ ਸਲੀਮ ਖਾਨ ਹੀ ਨਹੀਂ ਸਗੋਂ ਇਨ੍ਹਾਂ ਕਲਾਕਾਰਾਂ ਨੇ ਵੀ ਬਿਨਾਂ ਤਲਾਕ ਦਿੱਤੇ ਕਰਵਾਇਆ ਦੂਜਾ ਵਿਆਹ
Tuesday, Jun 23, 2020 - 09:28 AM (IST)

ਜਲੰਧਰ (ਵੈੱਬ ਡੈਸਕ) — ਫ਼ਿਲਮ ਉਦਯੋਗ ਲਈ ਅਫ਼ੇਅਰ, ਵਿਆਹ ਅਤੇ ਤਲਾਕ ਵਰਗੀਆਂ ਵਰਗੀਆ ਚੀਜ਼ਾਂ ਆਮ ਰਹੀਆਂ ਹਨ। ਹਿੰਦੀ ਫ਼ਿਲਮ ਉਦਯੋਗ ਅਤੇ ਅੱਜ ਦੇ ਬਾਲੀਵੁੱਡ 'ਚ ਇਕ ਬਸ ਇਹੀ ਚੀਜ਼ ਹੈ, ਜੋ ਅੱਜ ਤੱਕ ਵੀ ਨਹੀਂ ਬਦਲੀ ਹੈ। ਕਿਸੇ ਅਦਾਕਾਰ ਅਤੇ ਅਦਾਕਾਰਾ ਦਾ ਨਾਂ ਅਫ਼ੇਅਰ ਨੂੰ ਲੈ ਕੇ ਕਦੋਂ ਚਰਚਾਂ ਅਜਿਹੇ 'ਚ ਆ ਜਾਣ ਕੁਝ ਕਿਹਾ ਨਹੀਂ ਜਾ ਸਕਦਾ। ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ। ਇਸ ਖ਼ਬਰ ਰਾਹੀਂ ਵੀ ਅੱਜ ਤੁਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਂਗੇ :-
ਧਰਮਿੰਦਰ
ਸਭ ਤੋਂ ਪਹਿਲਾ ਗੱਲ ਕਰਦੇ ਹਾਂ ਬਾਲੀਵੁੱਡ ਦੇ ਹੀਮੈਨ ਯਾਨੀਕਿ ਧਰਮਿੰਦਰ ਦੀ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ। ਪ੍ਰਕਾਸ਼ ਕੌਰ ਦੋਵਾਂ ਦੇ ਅਫ਼ੇਅਰ ਤੋਂ ਕਾਫੀ ਦੁਖੀ ਸਨ ਪਰ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ, ਇਥੋਂ ਤੱਕ ਕਿ ਉਨ੍ਹਾਂ ਨੇ ਧਰਮ ਬਦਲ ਕੇ ਬਿਨਾਂ ਤਲਾਕ ਦਿੱਤੇ ਹੇਮਾ ਨਾਲ ਵਿਆਹ ਕਰਵਾ ਲਿਆ।
ਰਾਜ ਬੱਬਰ
ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਵਾਰੀ ਆਉਂਦੀ ਹੈ ਰਾਜ ਬੱਬਰ ਦੀ। ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂ ਨਾਦਿਰਾ ਹੈ। ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਆਪਣਾ ਦਿਲ ਸੰਭਾਲ ਨਾ ਸਕੇ ਅਤੇ ਉਨ੍ਹਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ। ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਾ ਲਿਆ। ਸਮਿਤਾ ਪਾਟਿਲ ਅਤੇ ਰਾਜ ਬੱਬਰ ਦਾ ਇਕ ਬੇਟਾ ਪ੍ਰਤੀਕ ਬੱਬਰ ਹੈ। ਬੇਟੇ ਦੇ ਜਨਮ ਤੋਂ 1-2 ਹਫ਼ਤੇ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ।
ਸਲੀਮ ਖਾਨ
ਇਸੇ ਸੂਚੀ 'ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖਾਨ ਵੀ ਆਉਂਦੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਸਲਮਾ ਖਾਨ ਹੈ। ਸਲਮਾ ਖਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖਾਨ ਨੇ ਵੀ ਬਿਨਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ।
ਸੰਜੇ ਖਾਨ
ਸੰਜੇ ਖਾਨ ਦਾ ਨਾਂ ਵੀ ਇਸ ਸੂਚੀ 'ਚ ਆਉਂਦਾ ਹੈ। ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ ਪਰ ਇਸ ਸਭ ਦੇ ਚਲਦੇ ਉਨ੍ਹਾਂ ਦਾ ਨਾਂ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ। ਸੰਜੇ ਨੇ ਵੀ ਬਿਨਾਂ ਤਲਾਕ ਲਏ ਵਿਆਹ ਕਰਵਾ ਲਿਆ ਸੀ ਪਰ ਇਹ ਵਿਆਹ ਦੋ ਸਾਲ ਹੀ ਚਲ ਸਕਿਆ।
ਮਹੇਸ਼ ਭੱਟ
ਆਖਿਰ 'ਚ ਇਸ ਲਿਸਟ 'ਚ ਡਾਇਰੈਕਟਰ ਅਤੇ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਆਉਂਦੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾ ਕਿਰਨ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਪਰਵੀਨ ਬਾਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਚੱਲ ਨਾ ਸਕਿਆ। ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਣਾ ਕੇ ਕਿਰਨ ਨੂੰ ਤਲਾਕ ਦਿੱਤੇ ਬਿਨਾਂ ਹੀ ਸੋਨੀ ਰਾਜਦਾਨ ਨਾਲ ਵਿਆਹ ਕਰਵਾ ਲਿਆ ਸੀ।