ਹੱਥ ''ਚ ''ਤਲਵਾਰ'' ਫੜ ਰੈਂਪ ''ਤੇ ਉਤਰੀ ਇਹ ਮਸ਼ਹੂਰ ਅਦਾਕਾਰਾ, ਰਾਇਲ ਲੁੱਕ ''ਚ ਦਿਖਾਏ ਮਾਰਸ਼ਲ ਆਰਟਸ ਦੇ ਮੂਵਸ
Saturday, Apr 12, 2025 - 12:34 PM (IST)

ਮੁੰਬਈ- ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ ਇੱਕ ਫੈਸ਼ਨ ਵੀਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਾਲੀਵੁੱਡ ਦੀਆਂ ਸੁੰਦਰੀਆਂ ਨੇ ਆਪਣਾ ਮਨਮੋਹਕ ਅੰਦਾਜ਼ ਦਿਖਾਇਆ। ਹੇਮਾ ਮਾਲਿਨੀ ਅਤੇ ਮਨਾਰਾ ਚੋਪੜਾ ਸਮੇਤ ਕਈ ਅਭਿਨੇਤਰੀਆਂ ਨੇ ਆਪਣੀ ਸੁੰਦਰਤਾ ਦਾ ਜਾਦੂ ਬਿਖੇਰਿਆ ਪਰ ਉਨ੍ਹਾਂ ਸੁੰਦਰੀਆਂ ਵਿੱਚੋਂ ਇੱਕ ਅਜਿਹੀ ਸੁੰਦਰੀ ਸੀ ਜੋ 'ਤਲਵਾਰ' ਲੈ ਕੇ ਰੈਂਪ 'ਤੇ ਪਹੁੰਚੀ ਅਤੇ ਉੱਥੇ ਮੌਜੂਦ ਦਰਸ਼ਕਾਂ ਦੇ ਸਾਹਮਣੇ ਮਾਰਸ਼ਲ ਆਰਟਸ ਦੇ ਮੂਵ ਦਿਖਾਉਣ ਲੱਗੀ।
ਇੱਥੇ ਅਸੀਂ ਗੱਲ ਕਰ ਰਹੇ ਹਾਂ ਸੁੰਦਰ ਅਤੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਅਦਾ ਸ਼ਰਮਾ ਦੀ, ਜਿਸਨੇ ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਡਿਜ਼ਾਈਨਰ ਨਿਆਰਾ ਇੰਡੀਆ ਲਈ ਓਪਨਰ ਵਜੋਂ ਰੈਂਪ ਵਾਕ ਕੀਤਾ। ਅਦਾ ਕਾਲੇ ਰੰਗ ਦੇ ਹੈਵੀ ਐਂਬ੍ਰਾਈਡਰੀ ਵਾਲੇ ਲਹਿੰਗੇ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਡੀਪ ਨੈੱਕ ਬਲਾਊਜ਼ ਨਾਲ ਉਸ ਨੇ ਆਪਣੇ ਦੁਪੱਟੇ ਨੂੰ ਮੋਢੇ 'ਤੇ ਸਾੜ੍ਹੀ ਸਟਾਈਲ ਵਿਚ ਪਿੰਨ ਕੀਤਾ ਹੋਇਆ ਸੀ। ਉਸਦੇ ਮੇਕਅਪ ਦੀ ਗੱਲ ਕਰੀਏ ਤਾਂ ਇਹ ਇਕਦਮ ਗ੍ਰੇਸਫੁੱਲ ਅਤੇ ਮੈਚਿਊਰ ਲੁੱਕ ਸੀ। ਉਸਦੀਆਂ ਅੱਖਾਂ ਦਾ ਮੇਕਅੱਪ ਬਹੁਤ ਸੋਹਣਾ ਸੀ। ਨਿਊਡ ਲਿਪਸਟਿਕ, ਹਲਕਾ ਫਾਊਂਡੇਸ਼ਨ ਅਤੇ ਕੰਟੋਰਿੰਗ ਨੇ ਉਸਦੇ ਚਿਹਰੇ ਨੂੰ ਹਾਈਲਾਈਟ ਕੀਤਾ ਹੋਇਆ ਸੀ। ਮੱਥੇ 'ਤੇ ਵੱਡਾ ਮਾਂਗ ਟਿੱਕਾ, ਗਲੇ ਵਿਚ ਹੈਵੀ ਚੌਕਰ ਸੈੱਟ ਅਦਾ ਦੇ ਲੁੱਕ ਨੂੰ ਰੋਇਲ ਟੱਚ ਦੇ ਰਹੇ ਸਨ।
ਇਹ ਵੀ ਪੜ੍ਹੋ: 'ਮਹਾਤਮਾ ਗਾਂਧੀ ਨੇ ਪਾਕਿਸਤਾਨ ਬਣਾਇਆ ਸੀ'; ਇਸ ਮਸ਼ਹੂਰ ਸਿੰਗਰ ਨੇ ਦਿੱਤਾ ਵਿਵਾਦਤ ਬਿਆਨ
ਉਸਦੇ ਚਿਹਰੇ 'ਤੇ ਗਜਬ ਦਾ ਆਤਮਵਿਸ਼ਵਾਸ ਦਿਖਾਈ ਦੇ ਰਿਹਾ ਸੀ। ਹੱਥ ਵਿੱਚ ਤਲਵਾਰ ਫੜੀ, ਅਦਾ ਨੇ ਇੱਕ ਯੋਧਾ ਵਾਂਗ ਰੈਂਪ 'ਤੇ ਵਾਕ ਕੀਤਾ। ਇਸ ਤੋਂ ਬਾਅਦ, ਉਸਨੇ ਤਲਵਾਰ ਨੂੰ ਦੋਵਾਂ ਹੱਥਾਂ ਵਿੱਚ ਫੜਿਆ ਅਤੇ ਕਲਾਸੀਕਲ ਵਾਰੀਅਰ ਸਟਾਈਲ ਵਿੱਚ ਇੱਕ ਸ਼ਾਨਦਾਰ ਪੋਜ਼ ਦਿੱਤਾ ਜੋ ਕਿਸੇ ਮਾਰਸ਼ਲ ਆਰਟ ਵਾਂਗ ਲੱਗ ਰਿਹਾ ਸੀ।
ਇਹ ਵੀ ਪੜ੍ਹੋ: ਰੈਂਪ ਵਾਕ ਦੌਰਾਨ ਨਿਤਾਂਸ਼ੀ ਗੋਇਲ ਨੇ ਹੇਮਾ ਮਾਲਿਨੀ ਦੇ ਫੜ ਲਏ ਪੈਰ, ਡ੍ਰੀਮ ਗਰਲ ’ਤੇ ਭੜਕੇ ਲੋਕ
ਕਰੀਅਰ ਦੀ ਗੱਲ ਕਰੀਏ ਤਾਂ ਉਸਨੇ 2008 ਵਿੱਚ ਵਿਕਰਮ ਭੱਟ ਦੀ ਹਾਰਰ ਫਿਲਮ '1920' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਉਸਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 17 ਸਾਲਾਂ ਦੇ ਕਰੀਅਰ ਵਿੱਚ, ਅਦਾ 38 ਫਿਲਮਾਂ ਅਤੇ ਕਈ ਸੀਰੀਜ਼ ਵਿੱਚ ਕੰਮ ਕਰ ਚੁੱਕੀ ਹੈ। ਉਸਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 2023 ਵਿੱਚ ਰਿਲੀਜ਼ ਹੋਈ 'ਦਿ ਕੇਰਲਾ ਸਟੋਰੀ' ਸੀ, ਜਿਸਨੇ ਬਾਕਸ ਆਫਿਸ 'ਤੇ 286.5 ਕਰੋੜ ਰੁਪਏ ਦੀ ਕਮਾਈ ਕੀਤੀ। ਅਦਾ ਆਖਰੀ ਵਾਰ ਫਿਲਮ 'ਤੁਮਕੋ ਮੇਰੀ ਕਸਮ' 'ਚ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਪ੍ਰੀਤੀ ਜ਼ਿੰਟਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8