16 ਸਾਲਾਂ ਬਾਅਦ ਆਈ ਰਿਸ਼ਤੇ ''ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ

Tuesday, Dec 23, 2025 - 10:37 AM (IST)

16 ਸਾਲਾਂ ਬਾਅਦ ਆਈ ਰਿਸ਼ਤੇ ''ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ

ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਇੱਕ ਖੂਬਸੂਰਤ ਪ੍ਰੇਮ ਕਹਾਣੀ ਦਾ 16 ਸਾਲਾਂ ਬਾਅਦ ਦਰਦਨਾਕ ਅੰਤ ਹੋ ਗਿਆ ਹੈ। ਪ੍ਰਸਿੱਧ ਅਦਾਕਾਰਾ ਅਤੇ ਇਨਫਲੂਐਂਸਰ ਸ਼੍ਰੀਨੰਦਾ ਸ਼ੰਕਰ ਨੇ ਆਪਣੇ ਪਤੀ ਗੇਵ ਸਤਾਰਵਾਲਾ ਤੋਂ ਅਧਿਕਾਰਤ ਤੌਰ 'ਤੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਫਟੇ-ਪੁਰਾਣੇ ਕੱਪੜਿਆਂ 'ਚ ਸੜਕਾਂ 'ਤੇ ਘੁੰਮ ਰਿਹਾ ਮਸ਼ਹੂਰ ਬਾਲ ਕਲਾਕਾਰ, ਚਿਹਰੇ ਦੀ ਮਾਸੂਮੀਅਤ ਵੇਖ... (ਵੀਡੀਓ)

PunjabKesari

ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਸ਼੍ਰੀਨੰਦਾ ਸ਼ੰਕਰ, ਜੋ ਕਿ ਮਸ਼ਹੂਰ ਡਾਂਸਰ ਤਨੁਸ਼੍ਰੀ ਸ਼ੰਕਰ ਅਤੇ ਆਨੰਦ ਸ਼ੰਕਰ ਦੀ ਬੇਟੀ ਹੈ, ਨੇ 21 ਦਸੰਬਰ 2025 ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਕੁਝ ਸਮੇਂ ਤੋਂ ਮੁਸ਼ਕਲਾਂ ਚੱਲ ਰਹੀਆਂ ਸਨ ਅਤੇ ਹੁਣ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕੀਤਾ ਜਾਵੇ।

ਇਹ ਵੀ ਪੜ੍ਹੋ: ਠੰਡ 'ਚ ਦਵਾਈ ਦਾ ਕੰਮ ਕਰਦੀ ਹੈ Rum ? ਮਾਹਰਾਂ ਨੇ ਦੱਸੀ ਸੱਚਾਈ

PunjabKesari

ਕਿਵੇਂ ਸ਼ੁਰੂ ਹੋਇਆ ਸੀ ਰਿਸ਼ਤਾ?

ਸਰੋਤਾਂ ਅਨੁਸਾਰ, ਸ਼੍ਰੀਨੰਦਾ ਅਤੇ ਗੇਵ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ,। 8 ਮਹੀਨਿਆਂ ਦੀ ਦੋਸਤੀ ਤੋਂ ਬਾਅਦ ਦੋਵੇਂ ਪਿਆਰ ਵਿੱਚ ਪੈ ਗਏ ਅਤੇ ਲਗਭਗ 5 ਸਾਲ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੇ। ਸਾਲ 2009 ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ, ਪਰ 16 ਸਾਲਾਂ ਦੇ ਲੰਬੇ ਸਾਥ ਤੋਂ ਬਾਅਦ ਹੁਣ ਇਹ ਰਿਸ਼ਤਾ ਖ਼ਤਮ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਤਲਾਕ ਦਾ ਐਲਾਨ ਕਰਦਿਆਂ ਸ਼੍ਰੀਨੰਦਾ ਨੇ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਕਿ ਆਨਲਾਈਨ ਸਾਂਝੇ ਕੀਤੇ ਗਏ ਛੋਟੇ-ਛੋਟੇ ਪਲ ਕਦੇ ਵੀ ਕਿਸੇ ਵਿਆਹ ਦੀ ਪੂਰੀ ਸੱਚਾਈ ਨਹੀਂ ਦਿਖਾਉਂਦੇ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਕੰਟੈਂਟ ਬਣਾਉਣਾ ਜਾਰੀ ਰੱਖਣਗੇ, ਪਰ ਸ਼ਾਇਦ ਲੋਕ ਹੁਣ ਉਨ੍ਹਾਂ ਨੂੰ ਵੀਡੀਓਜ਼ ਵਿੱਚ ਇਕੱਠੇ ਨਾ ਦੇਖ ਸਕਣ।

ਇਹ ਵੀ ਪੜ੍ਹੋ: YouTube ਦੀ ਵੱਡੀ ਕਾਰਵਾਈ; ਬੈਨ ਕੀਤਾ ਇਹ ਭਾਰਤੀ ਚੈਨਲ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

PunjabKesari

ਕੌਣ ਹੈ ਸ਼੍ਰੀਨੰਦਾ ਸ਼ੰਕਰ?

ਸ਼੍ਰੀਨੰਦਾ ਸ਼ੰਕਰ ਇੱਕ ਬਹੁ-ਪੱਖੀ ਸ਼ਖਸੀਅਤ ਹੈ; ਉਹ ਇੱਕ ਅਦਾਕਾਰਾ, ਮਾਡਲ, ਡਾਂਸਰ ਅਤੇ ਕੰਟੈਂਟ ਕ੍ਰਿਏਟਰ ਹੋਣ ਦੇ ਨਾਲ-ਨਾਲ 'ਮੇਕਓਵਰ ਮੈਡਨੈੱਸ' ਨਾਮਕ ਮੇਕਅੱਪ ਪਲੇਟਫਾਰਮ ਦੀ ਸੰਸਥਾਪਕ ਵੀ ਹੈ। ਉਹ ਮਹਾਨ ਕੋਰੀਓਗ੍ਰਾਫਰ ਉਦੈ ਸ਼ੰਕਰ ਦੀ ਪੋਤੀ ਹੈ ਅਤੇ ਸੰਗੀਤ ਜਗਤ ਦੇ ਦਿੱਗਜ ਰਵੀ ਸ਼ੰਕਰ ਉਨ੍ਹਾਂ ਦੇ ਦਾਦਾ ਜੀ ਦੇ ਭਰਾ ਸਨ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਰਾਹਤ ਫਤਿਹ ਅਲੀ ਖਾਨ ਦੀ ਧੀ ਮਾਹੀਨ, ਤਸਵੀਰਾਂ ਆਈਆਂ ਸਾਹਮਣੇ


author

cherry

Content Editor

Related News