ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ ਇੰਡਸਟਰੀ ''ਚ ਛਾਇਆ ਮਾਤਮ

Tuesday, Jun 16, 2026 - 05:09 PM (IST)

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ ਇੰਡਸਟਰੀ ''ਚ ਛਾਇਆ ਮਾਤਮ

ਐਂਟਰਟੇਨਮੈਂਟ ਡੈਸਕ - ਮਨੋਰੰਜਨ ਜਗਤ ਤੋਂ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਮਸ਼ਹੂਰ ਤੁਰਕਿਸ਼ ਅਦਾਕਾਰਾ ਏਸੇ ਇਰਤੇਮ ਦਾ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ, ਸਾਥੀ ਕਲਾਕਾਰਾਂ ਅਤੇ ਲੱਖਾਂ ਪ੍ਰਸ਼ੰਸਕਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ: ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

PunjabKesari

ਦੱਸਿਆ ਜਾ ਰਿਹਾ ਹੈ ਕਿ ਇਰਤੇਮ ਨੇ ਅਜੇ ਇਕ ਦਿਨ ਪਹਿਲਾਂ ਹੀ ਆਪਣਾ 35ਵਾਂ ਜਨਮਦਿਨ ਮਨਾਇਆ ਸੀ। ਤੁਰਕੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਇਰਤੇਮ ਦੀ ਆਪਣੇ ਘਰ ਵਿਚ ਅਚਾਨਕ ਸਿਹਤ ਵਿਗੜ ਗਈ ਸੀ। ਸ਼ੁਰੂਆਤੀ ਜਾਣਕਾਰੀ ਵਿੱਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਾਲਾਂਕਿ, ਉਸਦੀ ਮੌਤ ਦੇ ਸਹੀ ਕਾਰਨ ਦੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਫੋਰੈਂਸਿਕ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

PunjabKesari

ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ ਖੁੱਲ੍ਹੇਗਾ Actor ਦੀ ਮੌਤ ਦਾ ਰਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News