ਮਸ਼ਹੂਰ ਅਦਾਕਾਰਾ ਅਨੰਨਿਆ ਪਾਂਡੇ ਨੇ ਖਰੀਦੀ ਨਵੀਂ ਕਾਰ, ਦੇਖੋ ਤਸਵੀਰਾਂ

Tuesday, Jul 23, 2024 - 12:04 PM (IST)

ਮਸ਼ਹੂਰ ਅਦਾਕਾਰਾ ਅਨੰਨਿਆ ਪਾਂਡੇ ਨੇ ਖਰੀਦੀ ਨਵੀਂ ਕਾਰ, ਦੇਖੋ ਤਸਵੀਰਾਂ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਆਪਣੇ ਦਮਦਾਰ ਡਾਂਸ ਤੋਂ ਬਾਅਦ ਅਨੰਨਿਆ ਪਾਂਡੇ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਅਨੰਨਿਆ ਪਾਂਡੇ ਦੀ ਨਵੀਂ ਕਾਰ ਹੈ। ਦਰਅਸਲ, ਅਨੰਨਿਆ ਪਾਂਡੇ ਨੇ ਹਾਲ ਹੀ 'ਚ 3 ਕਰੋੜ ਰੁਪਏ ਦੀ ਸਫੇਦ ਰੰਗ ਦੀ ਰੇਂਜ ਰੋਵਰ ਲਗਜ਼ਰੀ ਕਾਰ ਖਰੀਦੀ ਹੈ। ਅਨੰਨਿਆ ਨੂੰ ਹਾਲ ਹੀ 'ਚ ਆਪਣੀ ਨਵੀਂ ਕਾਰ ਨਾਲ ਜਿਮ ਲੁੱਕ 'ਚ ਦੇਖਿਆ ਗਿਆ ਸੀ ਪਰ ਅਨੰਨਿਆ ਦੀ ਮਹਿੰਦੀ ਨੇ ਉਸ ਦੀ ਕਾਰ ਨਾਲੋਂ ਜ਼ਿਆਦਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

ਅਨੰਨਿਆ ਪਾਂਡੇ ਨੂੰ ਹਾਲ ਹੀ 'ਚ ਮੁੰਬਈ ਦੇ ਬਾਂਦਰਾ 'ਚ ਆਪਣੀ ਨਵੀਂ ਕਾਰ ਨਾਲ ਦੇਖਿਆ ਗਿਆ। ਕਾਰ ਦੇ ਅਗਲੇ ਹਿੱਸੇ 'ਤੇ ਗੇਂਦਿਆਂ ਦੇ ਫੁੱਲ ਦੀ ਮਾਲਾ ਲਗਾਈ ਹੋਈ ਸੀ, ਜਿਸ ਤੋਂ ਪਤਾ ਚੱਲਦਾ ਸੀ ਕਿ ਅਨੰਨਿਆ ਨੇ ਇਹ ਕਾਰ ਹਾਲ ਹੀ 'ਚ ਖਰੀਦੀ ਹੈ। ਇਸ ਦੌਰਾਨ ਅਨੰਨਿਆ ਕੈਜ਼ੂਅਲ ਲੁੱਕ 'ਚ ਸੀ। ਆਪਣੀ 3 ਕਰੋੜ ਰੁਪਏ ਦੀ ਨਵੀਂ ਕਾਰ ਤੋਂ ਬਾਹਰ ਨਿਕਲਣ ਤੋਂ ਬਾਅਦ, ਅਨੰਨਿਆ ਪਾਂਡੇ ਨੇ ਪਾਪਰਾਜ਼ੀ ਨੂੰ ਇੱਕ ਵੱਡੀ ਮੁਸਕਾਨ ਦਿੱਤੀ। ਇਸ ਦੌਰਾਨ ਅਨੰਨਿਆ ਦੇ ਹੱਥਾਂ 'ਤੇ ਲਗਾਈ ਗਈ ਮਹਿੰਦੀ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਗਿਆ। ਅਨੰਨਿਆ ਪਾਂਡੇ ਨੇ ਇਹ ਮਹਿੰਦੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੌਰਾਨ ਲਗਾਈ ਸੀ।

PunjabKesari

ਨਵੀਂ ਕਾਰ ਦੇ ਨਾਲ ਕੈਜ਼ੂਅਲ ਲੁੱਕ 'ਚ ਅਨੰਨਿਆ ਪਾਂਡੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੌਰਾਨ ਵੀ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਅਨੰਤ ਅੰਬਾਨੀ ਦੇ ਵਿਆਹ ਦੇ ਪ੍ਰੋਗਰਾਮ 'ਚ ਵੀ ਅਨੰਨਿਆ ਪਾਂਡੇ ਨੇ ਰਣਵੀਰ ਸਿੰਘ ਅਤੇ ਹਾਰਦਿਕ ਪੰਡਯਾ ਨਾਲ ਖੁਲ ਕੇ ਡਾਂਸ ਕੀਤਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

PunjabKesari

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਪ੍ਰੈਲ 'ਚ ਖ਼ਬਰ ਸਾਹਮਣੇ ਆਈ ਸੀ ਕਿ ਅਨੰਨਿਆ ਪਾਂਡੇ ਦਾ ਆਦਿਤਿਆ ਰਾਏ ਕਪੂਰ ਨਾਲ ਬ੍ਰੇਕਅੱਪ ਹੋ ਗਿਆ ਹੈ। ਆਦਿਤਿਆ ਰਾਏ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਅਨੰਨਿਆ ਸਿੰਗਲ ਹੈ ਅਤੇ ਆਪਣੀ ਸਿੰਗਲ ਲਾਈਫ ਦਾ ਕਾਫੀ ਆਨੰਦ ਲੈ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਆਖਰੀ ਵਾਰ 'ਖੋ ਗਏ ਹਮ ਕਹਾਂ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਅਨੰਨਿਆ ਪਾਂਡੇ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।


author

Priyanka

Content Editor

Related News