ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ

Friday, Jul 18, 2025 - 09:51 AM (IST)

ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਨੂੰ ਲੈ ਕੇ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਵਿਜੇ ਦੇਵਰਕੋਂਡਾ ਨੂੰ ਡੇਂਗੂ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਸਲ ਵਿੱਚ, ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਕਿੰਗਡਮ’ 31 ਜੁਲਾਈ ਨੂੰ ਰਿਲੀਜ਼ ਹੋਣੀ ਹੈ। 100 ਕਰੋੜ ਰੁਪਏ ਦੇ ਭਾਰੀ ਬਜਟ ਵਿੱਚ ਬਣੀ ਇਸ ਤੇਲਗੂ ਸਪਾਈ ਐਕਸ਼ਨ ਡਰਾਮਾ ਫਿਲਮ ਦੀ ਰਿਲੀਜ਼ ਤੋਂ ਥੋੜ੍ਹੇ ਸਮੇਂ ਪਹਿਲਾਂ ਹੀ ਵਿਜੇ ਦੇਵਰਕੋਂਡਾ ਦੀ ਤਬੀਅਤ ਖਰਾਬ ਹੋਣ ਦੀ ਖ਼ਬਰ ਨੇ ਫੈਂਸ ਨੂੰ ਚਿੰਤਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ

ਕਿਉਂ ਨਹੀਂ ਕਰ ਰਹੇ ਸੀ ਪ੍ਰੋਮੋਸ਼ਨ?

ਪਿਛਲੇ ਕੁਝ ਦਿਨਾਂ ਤੋਂ ਵਿਜੇ ਦੇਵਰਕੋਂਡਾ ਆਪਣੀ ਫਿਲਮ ਦੇ ਪ੍ਰੋਮੋਸ਼ਨਲ ਇਵੈਂਟਸ 'ਚ ਹਾਜ਼ਰ ਨਹੀਂ ਹੋ ਰਹੇ ਸਨ, ਜਿਸ ਕਰਕੇ ਫੈਂਸ ਵਿਚ ਉਨ੍ਹਾਂ ਦੀ ਗੈਰ-ਮੌਜੂਦਗੀ ਲੈ ਕੇ ਸਵਾਲ ਚੱਲ ਰਹੇ ਸਨ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਡੇਂਗੂ ਕਾਰਨ ਹਸਪਤਾਲ ਵਿੱਚ ਦਾਖਲ ਹਨ।

ਇਹ ਵੀ ਪੜ੍ਹੋ: ਆਖ਼ਿਰ ਕਿਉਂ ਹੋਈ ਫਾਜ਼ਿਲਪੁਰੀਆ 'ਤੇ ਫਾਇਰਿੰਗ ! ਅਸਲੀ ਸੱਚ ਆਇਆ ਸਾਹਮਣੇ, ਵਾਇਰਲ ਪੋਸਟ ਨੇ ਖੋਲ੍ਹਿਆ ਰਾਜ਼

ਕਦੋਂ ਮਿਲੇਗਾ ਡਿਸਚਾਰਜ?

ਖ਼ਬਰਾਂ ਅਨੁਸਾਰ, ਵਿਜੇ ਦੇਵਰਕੋਂਡਾ ਨੂੰ 20 ਜੁਲਾਈ ਤਕ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਫਿਲਹਾਲ, ਉਹ ਹਾਲੇ 2 ਦਿਨ ਹੋਰ ਹਸਪਤਾਲ ਵਿੱਚ ਰਹਿਣਗੇ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਸ ਹਸਪਤਾਲ ਵਿੱਚ ਦਾਖਲ ਹਨ ਅਤੇ ਨਾ ਹੀ ਵਿਜੇ ਜਾਂ ਉਨ੍ਹਾਂ ਦੀ ਟੀਮ ਵਲੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰਾ ਨੂੰ ਹੋਈ ਜੇਲ੍ਹ

ਫਿਲਮ ‘ਕਿੰਗਡਮ’ ਦੀ ਕਾਸਟ ਅਤੇ ਉਮੀਦਾਂ

‘ਕਿੰਗਡਮ’ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ ਸੱਤਿਆਦੇਵ ਅਤੇ ਭਾਗਯਸ਼੍ਰੀ ਬੋਰਸੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਵਿਜੇ ਦੇ ਕਰੀਅਰ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News