ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਨੇ ਨਿਊਯਾਰਕ ‘ਚ 43ਵੀਂ India Day Parade ਦੀ ਕੀਤੀ ਅਗਵਾਈ
Monday, Aug 18, 2025 - 04:38 PM (IST)

ਨਿਊਯਾਰਕ (ਏਜੰਸੀ)- ਅਦਾਕਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਨੇ ਨਿਊਯਾਰਕ ਵਿੱਚ 43ਵੀਂ ਇੰਡੀਆ ਡੇਅ ਪਰੇਡ ਦੀ ਅਗਵਾਈ ਕੀਤੀ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਿਲਮ ਪ੍ਰੇਮੀਆਂ ਨੂੰ ਬਹੁਤ ਖੁਸ਼ੀ ਹੋਈ। ਭਾਰਤ ਤੋਂ ਬਾਹਰ ਆਜ਼ਾਦੀ ਦਿਵਸ ਦਾ ਸਭ ਤੋਂ ਵੱਡਾ ਜਸ਼ਨ ਮੰਨੀ ਜਾਂਦੀ ਪਰੇਡ ਵਿੱਚ ਦੋਵਾਂ ਸਿਤਾਰਿਆਂ ਨੂੰ ਗ੍ਰੈਂਡ ਮਾਰਸ਼ਲ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਹਨਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਮਾਗਮ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿੱਥੇ ਵਿਜੇ ਅਤੇ ਰਸ਼ਮਿਕਾ ਲੋਕਾਂ ਨੂੰ ਮਿਲਦੇ ਨਜ਼ਰ ਆਏ। ਕੁਝ ਪਲਾਂ ਲਈ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ, ਜਿਸ ਨੇ ਫੈਨਜ਼ ਨੂੰ ਬਹੁਤ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ: Yo Yo ਹਨੀ ਸਿੰਘ ਦੇ ਗਾਣਿਆਂ 'ਤੇ ਲੱਗੇ ਬੈਨ ! ਪੰਜਾਬ ਸਰਕਾਰ ਅੱਗੇ ਉੱਠੀ ਮੰਗ
ਪਰੈਡ ਤੋਂ ਪਹਿਲਾਂ ਵਿਜੇ ਦੇਵਰਕੋਂਡਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਨਿਊਯਾਰਕ ਦੀ ਪ੍ਰਸਿੱਧ ਐਮਪਾਇਰ ਸਟੇਟ ਬਿਲਡਿੰਗ ਭਾਰਤੀ ਤਿਰੰਗੇ ਨਾਲ ਰੌਸ਼ਨ ਹੋਈ ਨਜ਼ਰ ਆ ਰਹੀ ਸੀ। ਉਨ੍ਹਾਂ ਲਿਖਿਆ ਸੀ– “ਇਹ ਮੇਰੇ ਲਈ ਬੇਹੱਦ ਮਾਣ ਦੀ ਗੱਲ ਹੈ ਕਿ ਆਜ਼ਾਦੀ ਦਿਵਸ ਮੌਕੇ ਐਮਪਾਇਰ ਸਟੇਟ ਬਿਲਡਿੰਗ ਭਾਰਤੀ ਰੰਗਾਂ ‘ਚ ਚਮਕ ਰਹੀ ਹੈ।" ਫੈਨਜ਼ ਨੇ ਦੋਵੇਂ ਸਿਤਾਰਿਆਂ ਦੀ ਇਸ ਗੱਲ ਲਈ ਵੀ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਤਪਦੀ ਗਰਮੀ ਦੇ ਬਾਵਜੂਦ ਲੋਕਾਂ ਨਾਲ ਮਿਲਣ ਅਤੇ ਉਹਨਾਂ ਨਾਲ ਜੁੜਨ ਲਈ ਪੂਰਾ ਯਤਨ ਕੀਤਾ।
ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਵਿਜੇ ਦੇਵਰਕੋਂਡਾ ਜਲਦੀ ਹੀ ਮੈਥਰੀ ਮੂਵੀ ਮੇਕਰਜ਼ ਦੀ ਫਿਲਮ “VD14” ਅਤੇ ਸ੍ਰੀ ਵੇਂਕਟੇਸ਼ਵਰਾ ਕ੍ਰੀਏਸ਼ਨਜ਼ ਦੇ ਇੱਕ ਹੋਰ ਪ੍ਰੋਜੈਕਟ “SVC 59” ‘ਚ ਦਿਖਾਈ ਦੇਣਗੇ। ਉਥੇ ਹੀ ਰਸ਼ਮਿਕਾ ਮੰਦਾਨਾ ਦੇ ਕੋਲ ਵੀ ਕਈ ਰੋਮਾਂਚਕ ਪ੍ਰੋਜੈਕਟ ਹਨ। ਉਹ “Mysaa” ਫਿਲਮ ‘ਚ ਗੋਂਡ ਭਾਈਚਾਰੇ ਦੀ ਮਹਿਲਾ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਸ ਤੋਂ ਇਲਾਵਾ, ਉਹ ਡਾਇਰੈਕਟਰ ਰਾਹੁਲ ਰਵਿੰਦਰਨ ਦੀ ਫਿਲਮ “The Girlfriend” ਦੀ ਮੁੱਖ ਨਾਇਕਾ ਵਜੋਂ ਵੀ ਜਲਦੀ ਸਕ੍ਰੀਨ ‘ਤੇ ਨਜ਼ਰ ਆਵੇਗੀ, ਜਿਸ ਬਾਰੇ ਉਨ੍ਹਾਂ ਨੇ ਖੁਦ ਕਿਹਾ ਕਿ ਇਹ ਫਿਲਮ ਉਸਦੇ ਦਿਲ ਦੇ ਬਹੁਤ ਨੇੜੇ ਹੈ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ 'ਚ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8