ਮਸ਼ਹੂਰ ਅਦਾਕਾਰ ਖ਼ਤਰਨਾਕ ਵਾਇਰਸ ਦੀ ਚਪੇਟ ''ਚ, ਫੈਨਜ਼ ਚਿੰਤਾ ''ਚ, ਬਣਿਆ ਦਹਿਸ਼ਤ ਦਾ ਮਾਹੌਲ
Sunday, Mar 02, 2025 - 03:15 PM (IST)

ਐਂਟਰਟੇਨਮੈਂਟ ਡੈਸਕ : ਹਾਲੀਵੁੱਡ ਦੇ ਦਿੱਗਜ ਅਦਾਕਾਰ ਹੈਰੀਸਨ ਫੋਰਡ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਹ ਆਸਕਰ 2025 'ਚ ਪੁਰਸਕਾਰ ਪੇਸ਼ ਨਹੀਂ ਕਰਨਗੇ। ਇਹ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਅਦਾਕਾਰ ਨੂੰ ਸ਼ਿੰਗਲਜ਼ ਨਾਂ ਦੀ ਬਿਮਾਰੀ ਦਾ ਪਤਾ ਲੱਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਮਹੱਤਵਪੂਰਨ ਇਵੈਂਟ ਨੂੰ ਛੱਡਣਾ ਪਵੇਗਾ। ਹਾਲਾਂਕਿ, ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ
82 ਸਾਲਾ ਹੈਰੀਸਨ ਫੋਰਡ ਨੇ 28 ਫਰਵਰੀ, 2025 ਨੂੰ ਖੁਲਾਸਾ ਕੀਤਾ ਕਿ ਉਹ ਹੁਣ ਆਸਕਰ ਲਈ ਪੇਸ਼ਕਾਰ ਵਜੋਂ ਸੇਵਾ ਨਹੀਂ ਕਰ ਸਕਣਗੇ। ਉਹ ਪਹਿਲਾਂ ਸਕ੍ਰੀਨ ਐਕਟਰਜ਼ ਗਿਲਡ (SAG) ਐਵਾਰਡ 2025 'ਚ ਸ਼ਾਮਲ ਹੋਣ ਲਈ ਤਿਆਰ ਸੀ ਪਰ ਸ਼ਿੰਗਲਜ਼ ਤੋਂ ਪੀੜਤ ਹੋਣ ਕਾਰਨ ਉਸ ਨੂੰ ਆਸਕਰ ਤੋਂ ਪਿੱਛੇ ਹਟਣਾ ਪਵੇਗਾ।
ਸ਼ਿੰਗਲਜ਼ ਕੀ ਹਨ?
ਦੱਸ ਦੇਈਏ ਕਿ ਸ਼ਿੰਗਲਜ਼ ਇੱਕ ਵਾਇਰਲ ਇਨਫੈਕਸ਼ਨ ਹੈ, ਜੋ ਸਰੀਰ 'ਚ ਦਰਦਨਾਕ ਧੱਫੜ ਪੈਦਾ ਕਰਦਾ ਹੈ ਪਰ ਇਹ ਜਾਨਲੇਵਾ ਨਹੀਂ ਹੈ। ਬਿਮਾਰੀ ਨੇ ਹੈਰੀਸਨ ਨੂੰ ਐਵਾਰਡ ਸ਼ੋਅ ਦੀ ਹਾਜ਼ਰੀ ਤੋਂ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਬਹੁਤ ਬਿਹਤਰ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮਸ਼ਹੂਰ ਗਾਇਕ ਦੇ ਚੱਲਦੇ ਸ਼ੋਅ 'ਚ ਪਿਆ ਰੌਲਾ, 20 ਮਿੰਟਾਂ 'ਚ ਕਰ ਗਿਆ Bye Bye
ਹੈਰੀਸਨ ਫੋਰਡ ਦਾ ਯੋਗਦਾਨ
ਹੈਰੀਸਨ ਫੋਰਡ ਦਾ ਨਾਮ ਹਾਲੀਵੁੱਡ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ। ਉਸ ਨੇ 'ਸਟਾਰ ਵਾਰਜ਼' ਅਤੇ 'ਇੰਡੀਆਨਾ ਜੋਨਸ' ਵਰਗੀਆਂ ਫ਼ਿਲਮਾਂ ਰਾਹੀਂ ਦੁਨੀਆ ਭਰ 'ਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ 'ਦਿ ਡੇਵਿਲਜ਼ ਓਨ', 'ਮੌਰਨਿੰਗ ਗਲੋਰੀ', 'ਫਾਇਰਵਾਲ' ਵਰਗੀਆਂ ਕਈ ਹਿੱਟ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਸਰਾਹਿਆ ਹੈ।
ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ
ਆਸਕਰ 2025 ਦਾ ਆਯੋਜਨ ਅੱਜ ਯਾਨੀਕਿ 2 ਮਾਰਚ, 2025 ਨੂੰ ਕੀਤਾ ਜਾਵੇਗਾ ਅਤੇ ਭਾਰਤ 'ਚ 3 ਮਾਰਚ, 2025 ਨੂੰ ਸਵੇਰੇ 5:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸਾਲ ਦੇ ਆਸਕਰ ਦਾ ਦਰਸ਼ਕਾਂ ਅਤੇ ਫ਼ਿਲਮ ਇੰਡਸਟਰੀ ਦੇ ਲੋਕਾਂ ਦੁਆਰਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਹਾਲਾਂਕਿ ਹੈਰੀਸਨ ਫੋਰਡ ਤੋਂ ਬਿਨਾਂ ਸ਼ਾਮ ਥੋੜੀ ਬੇਰੰਗ ਨਜ਼ਰ ਆਏਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8