ਮਸ਼ਹੂਰ ਅਦਾਕਾਰ-ਕਮੇਡੀਅਨ ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ

Wednesday, Jul 06, 2022 - 05:46 PM (IST)

ਮਸ਼ਹੂਰ ਅਦਾਕਾਰ-ਕਮੇਡੀਅਨ ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ

ਬਾਲੀਵੁੱਡ ਡੈਸਕ: ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਿਆਹ ਕਰਵਾਉਣ ਜਾ ਰਹੇ ਹਨ। ਮੁੱਖ ਮੰਤਰੀ ਕੱਲ੍ਹ ਵੀਰਵਾਰ ਨੂੰ ਵਿਆਹ ਦੇ ਬੰਧਨ ’ਚ ਬੱਝਣਗੇ। ਮਿਲੀ ਜਾਣਕਾਰੀ ਮੁਤਾਬਕ ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਵਿਆਹ ਦੀਆਂ ਰਸਮਾਂ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਹੀ ਉਨ੍ਹਾਂ ਲਈ ਇਹ ਰਿਸ਼ਤਾ ਲੱਭਿਆ ਹੈ, ਜਿਸ ਨੂੰ 7 ਜੁਲਾਈ ਨੂੰ ਵਿਆਹ ਦਾ ਰੂਪ ਦੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Happy Birthday Ranveer: ਜਾਣੋ ਜਨਮਦਿਨ ਮੌਕੇ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ

PunjabKesari
 

ਇਸ ਦੀ ਜਾਣਕਾਰੀ ’ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਸਿਆਸੀ ਆਗੂਆਂ ਅਤੇ ਕਲਾਕਾਰਾ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਹਾਲ ਹੀ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਭੱਲਾ ਯਾਨੀ ਕਿ ਜਸਵਿੰਦਰ ਭੱਲਾ ਵੱਲੋਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਗਈ। ਅਦਾਕਾਰ ਦੇ ਨਾਲ-ਨਾਲ ਉਹ ਇਕ ਮਸ਼ਹੂਰ ਕਾਮੇਡੀਅਨ ਵੀ ਹਨ। ਕਾਮੇਡੀਅਨ ਜਸਵਿੰਦਰ ਭੱਲਾ ਨੇ ਹਾਲ ਹੀ ’ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕੀਤੀ ਹੈ।

PunjabKesari

ਤਸਵੀਰ ਸਾਂਝੀ ਕਰਕੇ  ਜਸਵਿੰਦਰ ਭੱਲਾ ਨੇ ਆਪਣੇ ਕਾਮੇਡੀਅਨ ਅੰਦਾਜ਼ ’ਚ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਕਿ ‘ਸੁਣਿਆ ਕਿ ਜੋੜੀਆਂ ਆਸਮਾਨ ਤੋਂ ਬਣ ਕੇ ਆਉਂਦੀਆਂ ਨੇ, ਇਸ ਦਾ ਮਤਲਵ ਕੰਮ ਤਾਂ ਸਹੀ ਢੰਗ ਨਾਲ ਉੱਪਰ ਵੀ ਨਹੀਂ ਹੋ ਰਿਹਾ, ਹੇਠਾ ਇਕੱਲੇ ਮਾਨ ਸਾਬ ਕੀ ਕਰਨ, ਵਿਆਹ ਮੁਬਾਰਕ।’ ਇਸ ਨਾਲ ਉਨ੍ਹਾਂ ਨੇ ਮਜ਼ਾਕਿਆ ਈਮੋਜੀ ਵੀ ਲਗਾਇਆ ਹੈ।

ਇਹ ਵੀ ਪੜ੍ਹੋ : ਵਿਜੇ ਬਾਬੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ’ਚ ਦਖ਼ਲ ਦੇਣ ਤੋਂ ਇਨਕਾਰ

ਤਸਵੀਰ ’ਚ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਦੇ ਨਾਲ ਜਸਵਿੰਦਰ ਭੱਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਲਦਸਤਾ ਦੇ ਰਹੇ ਹਨ।
 


author

Anuradha

Content Editor

Related News