50 ਦਿਨ ਬਾਅਦ ਕੈਪਟਾਊਨ ਤੋਂ ਘਰ ਪਰਤੀ ਜੰਨਤ, ਪਰਿਵਾਰ ਵਾਲਿਆਂ ਨੇ ਕੀਤਾ ਸ਼ਾਨਦਾਰ ਸਵਾਗਤ (ਤਸਵੀਰਾਂ)
Tuesday, Jul 19, 2022 - 11:35 AM (IST)
ਮੁੰਬਈ- ਅਦਾਕਾਰਾ ਜੰਨਤ ਜੁਬੈਰ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 12' ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਅਦਾਕਾਰਾ ਸ਼ੂਟ ਲਈ ਕੈਪਟਾਊਨ 'ਚ ਸੀ। ਹੁਣ ਜੰਨਤ 50 ਦਿਨ ਬਾਅਦ ਕੈਪਟਾਊਨ ਤੋਂ ਘਰ ਵਾਪਸ ਪਰਤ ਆਈ ਹੈ। ਘਰ ਪਰਤਣ 'ਤੇ ਪਰਿਵਾਰ ਵਾਲਿਆਂ ਨੇ ਅਦਾਕਾਰਾ ਦਾ ਸ਼ਾਨਦਾਰ ਸਵਾਗਤ ਕੀਤਾ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ 'ਚ ਜੰਨਤ ਬਲੈਕ ਕਰਾਪ ਟਾਪ ਪ੍ਰਿੰਟੇਡ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ।
ਪਰਿਵਾਰ ਵਾਲਿਆਂ ਨੇ ਜੰਨਤ ਨੂੰ ਸ਼ਾਨਦਾਰ ਸਰਪ੍ਰਾਈਜ਼ ਦਿੱਤਾ। ਅਦਾਕਾਰਾ ਨੇ ਪਰਿਵਾਰ ਦੇ ਨਾਲ ਕੇਕ ਕੱਟਿਆ, ਜਿਸ 'ਤੇ ਲਿਖਿਆ ਹੋਇਆ ਸੀ-'ਵੈੱਲਕਮ ਬੈਕ ਮਾਇ ਵਾਰੀਅਰ'। ਜੰਨਤ ਆਪਣੀ ਮਾਂ ਅਤੇ ਭਰਾ ਦੇ ਗਲੇ ਲੱਗੀ ਹੋਈ ਦਿਖਾਈ ਦੇ ਰਹੀ ਹੈ।
ਅਦਾਕਾਰਾ ਦੇ ਚਿਹਰੇ ਦੀ ਸਮਾਇਲ ਦੇਖਦੇ ਹੀ ਬਣ ਰਹੀ ਹੈ। ਇਸ ਦੇ ਚੱਲਦੇ ਜੰਨਮ ਨੂੰ ਤੋਹਫ਼ੇ 'ਚ ਬੈਗ, ਬੈਲੀ, ਡਰੈੱਸ ਅਤੇ ਹੋਰ ਬਹੁਤ ਕੁਝ ਮਿਲਿਆ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਜੰਨਤ ਅਜੇ 20 ਸਾਲ ਦੀ ਹੈ। ਅਦਾਕਾਰਾ ਨੇ ਬਹੁਤ ਛੋਟੀ ਉਮਰ 'ਚ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਅਦਾਕਾਰਾ 'ਵੋ ਦਿਲ ਮਿਲ ਗਏ','ਫੁਲਵਾ', 'ਮਿੱਟੀ ਕੀ ਬੰਨੋ', 'ਏਕ ਥੀ ਨਾਇਕਾ', 'ਸਿਆਸਤ', 'ਮੇਰੀ ਆਵਾਜ਼ ਕੀ ਪਹਿਚਾਣ ਹੈ' ਅਤੇ 'ਆਪ ਕੇ ਆ ਜਾਨੇ ਸੇ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।