‘ਪੁਸ਼ਪਾ 3’ ਦਾ ਪਲਾਨ ਬਣਾ ਰਿਹਾ ਡਾਇਰੈਕਟਰ, ਫਹਾਦ ਫਾਜ਼ਿਲ ਬੋਲੇ, ‘ਵੈੱਬ ਸੀਰੀਜ਼ ਦਾ ਸੀ ਪਲਾਨ’

07/20/2022 4:01:35 PM

ਮੁੰਬਈ (ਬਿਊਰੋ)– ‘ਪੁਸ਼ਪਾ’ ਦੇਖਣ ਤੋਂ ਬਾਅਦ ਹਰ ਦਰਸ਼ਕ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਿਹਾ ਹੈ। ਮੇਕਰਜ਼ ਇਸ ਬਾਰੇ ਸਮੇਂ-ਸਮੇਂ ’ਤੇ ਹਿੰਟ ਦਿੰਦੇ ਵੀ ਰਹਿੰਦੇ ਹਨ। ਫ਼ਿਲਮ ’ਚ ਅਹਿਮ ਭੂਮਿਕਾ ਨਿਭਾਅ ਰਹੇ ਫਹਾਦ ਫਾਜ਼ਿਲ ਨੇ ਹੁਣ ਹਿੰਟ ਦਿੱਤਾ ਹੈ ਕਿ ਫ਼ਿਲਮ ਦਾ ਤੀਜਾ ਭਾਗ ਵੀ ਆ ਸਕਦਾ ਹੈ।

ਫਹਾਦ ਦਾ ਇੰਟਰਵਿਊ ਵਾਇਰਲ ਹੋਣ ਤੋਂ ਬਾਅਦ ‘ਪੁਸ਼ਪਾ : ਦਿ ਰਾਈਜ਼’ ਦੇ ਪ੍ਰਸ਼ੰਸਕ ਖ਼ੁਸ਼ੀ ਮਨਾ ਰਹੇ ਹਨ, ਉਥੇ ਕਈ ਲੋਕਾਂ ਦਾ ਕਹਿਣਾ ਹੈ ਕਿ ਮੇਕਰਜ਼ ਬ੍ਰੈਂਡ ਕੇ. ਜੀ. ਐੱਫ. ਦੀ ਨਕਲ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

ਫਹਾਦ ਫਾਜ਼ਿਲ ਦਾ ਰੋਲ ‘ਪੁਸ਼ਪਾ : ਦਿ ਰਾਈਜ਼’ ’ਚ ਛੋਟਾ ਪਰ ਕਾਫੀ ਪ੍ਰਭਾਵਸ਼ਾਲੀ ਸੀ। ਦਰਸ਼ਕ ਉਮੀਦ ਕਰ ਰਹੇ ਹਨ ਕਿ ਦੂਜੇ ਭਾਗ ’ਚ ਉਨ੍ਹਾਂ ਲਈ ਕਾਫੀ ਸਕੋਪ ਹੋਵੇਗਾ। ਇਕ ਇੰਟਰਵਿਊ ਦੌਰਾਨ ਫਹਾਦ ਨੇ ਦੱਸਿਆ ਕਿ ਡਾਇਰੈਕਟਰ ਉਸ ਨਾਲ ਤੀਜੇ ਭਾਗ ਬਾਰੇ ਵੀ ਗੱਲ ਕਰ ਚੁੱਕੇ ਹਨ।

ਫਹਾਦ ਮੁਤਾਬਕ, ‘‘ਜਦੋਂ ਸੁੱਕੂ ਸਰ ਨੇ ਪਹਿਲੀ ਵਾਰ ਮੈਨੂੰ ਕਹਾਣੀ ਸੁਣਾਈ ਸੀ ਤਾਂ ‘ਪੁਸ਼ਪਾ’ ਸਿਰਫ ਇਕ ਫ਼ਿਲਮ ਸੀ। ਪੁਲਸ ਸਟੇਸ਼ਨ ਸੀਨ ਤੇ ਸੈਕਿੰਡ ਪਾਰਟ ’ਚ ਮੇਰੇ ਸੀਨ ਤੋਂ ਬਾਅਦ ਇਹ ਦੋ ਭਾਗ ਬਣ ਗਏ। ਹਾਲ ਹੀ ’ਚ ਜਦੋਂ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਪੁਸ਼ਪਾ 3’ ਲਈ ਵੀ ਤਿਆਰ ਰਹੋ ਕਿਉਂਕਿ ਉਨ੍ਹਾਂ ਕੋਲ ਕਾਫੀ ਮਟੀਰੀਅਲ ਹੈ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਉਨ੍ਹਾਂ ਦਾ ਇਹ ਇੰਟਰਵਿਊ ਵਾਇਰਲ ਹੁੰਦਿਆਂ ਹੀ ਲੋਕ ਸੋਸ਼ਲ ਮੀਡੀਆ ’ਤੇ ਕੁਮੈਂਟ ਕਰ ਰਹੇ ਹਨ ਕਿ ‘ਪੁਸ਼ਪਾ’ ਦੇ ਮੇਕਰਜ਼ ਕੇ. ਜੀ. ਐੱਫ. ਦੀ ਰਾਹ ’ਤੇ ਹਨ। ਉਨ੍ਹਾ ਨੂੰ ਕਾਪੀ ਕਰ ਰਹੇ ਹਨ।

ਫਹਾਦ ਨੇ ਇਹ ਵੀ ਦੱਸਿਆ ਕਿ ਸੁਕੁਮਾਰ ਨੇ ‘ਪੁਸ਼ਪਾ’ ਵੈੱਬ ਸੀਰੀਜ਼ ਬਣਾਉਣ ਦਾ ਪਲਾਨ ਕੀਤਾ ਸੀ ਪਰ ਇਹ ਫ਼ਿਲਮ ਬਣ ਗਈ। ਉਹ ਨੈੱਟਫਲਿਕਸ ’ਤੇ ਰੈੱਡ ਸੈਂਡਲਵੁੱਡ ’ਤੇ ਵੈੱਬ ਸੀਰੀਜ਼ ਬਣਾਉਣਾ ਚਾਹੁੰਦੇ ਸਨ। ਫਹਾਦ ਨੇ ਦੱਸਿਆ, ‘‘ਹਾਲ ਹੀ ’ਚ ਮੇਰੀ ਜਦੋਂ ਉਨ੍ਹਾਂ ਨਾਲ ਗੱਲਬਾਤ ਹੋਈ ਤਾਂ ਉਹ ਬੋਲੇ ਕਿ ‘ਪੁਸ਼ਪਾ 3’ ਦਾ ਵੀ ਸਕੋਪ ਹੈ। ਸਾਡੇ ਕੋਲ ਕਾਫੀ ਮਟੀਰੀਅਲ ਹੈ।’’ ਫਹਾਦ ਫਾਜ਼ਿਲ ਨੇ ਦੱਸਿਆ ਕਿ ਅੱਲੂ ਅਰਜੁਨ ਤੇ ਸੁਕੁਮਾਰ ਕਾਫੀ ਚੰਗੇ ਦੋਸਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News