ਫੇਸਬੁੱਕ ’ਤੇ ਮੁੜ ਸਰਗਰਮ ਹੋਏ ਗਾਇਕ ਮਲਕੀਤ ਸਿੰਘ, ਲਾਈਵ ਹੋ ਜਤਾਈ ਖ਼ੁਸ਼ੀ

2021-07-24T16:27:21.543

ਯੂ.ਕੇ/ਜਲੰਧਰ: ਪੰਜਾਬ ਦੇ ਮਸ਼ਹੂਰ ਅਤੇ ਹੁਣ ਯੂ.ਕੇ ’ਚ ਰਹਿ ਰਹੇ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਮਲਕੀਤ ਸਿੰਘ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਪਿਛਲੇ ਦਿਨੀਂ ਹੈੱਕ ਹੋ ਗਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾ ਨੂੰ ਦਿੱਤੀ ਸੀ। ਪਰ ਅੱਜ ਇਕ ਵਾਰ ਫਿਰ ਲਾਈਵ ਹੋ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਫੇਸਬੁੱਕ ਪੇਜ਼ ਤੇ ਇੰਸਟਾਗ੍ਰਾਮ ਉਨ੍ਹਾਂ ਕੋਲ ਵਾਪਸ ਆ ਗਿਆ ਹੈ। ਉਹ ਬੇਹੱਦ ਖੁਸ਼ ਹਨ।ਉਨ੍ਹਾਂ ਨੇ ਫੇਸਬੁੱਕ ਹੈੱਡ ਆਫ਼ਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਟੈਕਨਾਲੋਜੀ ਬਾ ਕਮਾਲ ਹੈ।

ਉਨ੍ਹਾਂ ਨੇ ਸਾਈਬਰ ਕ੍ਰਾਈਮ ਟੀਮ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਾਈਬਰ ਟੀਮ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿੱਤਾ, ਜਿਨ੍ਹਾਂ ਨੇ ਮੇਰਾ ਫੇਸਬੁੱਕ ਪੇਜ਼, ਇੰਸਟਾਗ੍ਰਾਮ ਹੈੱਕ ਕੀਤਾ ਸੀ, ਉਨ੍ਹਾਂ ਤੱਕ ਜਲਦੀ ਪਹੁੰਚਿਆ ਜਾਵੇਗਾ, ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗਾ। ਮਲਕੀਤ ਸਿੰਘ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਅਤੇ ਮੀਡੀਆ ਨੂੰ ਸੈਲਿਊਟ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕੀ ਮੈਂ ਇੰਨੀ ਵੱਡੀ ਤਾਕਤ ਹਾਂ ਤੇ ਲੋਕ ਮੈਨੂੰ ਇੰਨਾ ਪਿਆਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਫੇਸਬੁੱਕ ਹੈੱਕ ਹੋਣ ਸਬੰਧੀ ਮੈਂ ਇਕ ਵੀਡੀਓ ਪਾਈ ਸੀ, ਜਿਸ ਨੂੰ ਮੇਰੇ ਪ੍ਰਸ਼ੰਸਕਾਂ ਨੇ ਬੇਹੱਦ ਸ਼ੇਅਰ ਕੀਤਾ। 

 

 

Posted by Malkit Singh on Friday, July 23, 2021

 

ਦੱਸਣਯੋਗ ਹੈ ਕਿ ਮਲਕੀਤ ਸਿੰਘ, ਇੰਗਲੈਂਡ ਦੇ ਵਸਨੀਕ ਹਨ ਤੇ ਪੰਜਾਬੀ ਭੰਗੜਾ ਗਾਇਕ ਹਨ। ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ “ਗੁੜ ਨਾਲੋ ਇਸ਼ਕ ਮਿੱਠਾ’, “ਤੂਤਕ ਤੂਤਕ ਤੂਤੀਯਾਂ”, “ਚਲ ਹੂਨ”, ਅਤੇ “ਜਿੰਦ ਮਾਹੀ” ਦੇ ਗਾਣਿਆਂ ਲਈ ਸਭ ਤੋਂ ਮਸ਼ਹੂਰ ਸੀ।


Shyna

Content Editor Shyna