CMPA ਐਵਾਰਡਜ਼ 2025 ’ਚ EXPERT PR ਬਣਿਆ ਖਿੱਚ ਦਾ ਕੇਂਦਰ, ਜਿੱਤਿਆ ਸਰਵੋਤਮ PR ਐਵਾਰਡ
Saturday, Mar 22, 2025 - 04:47 PM (IST)

ਚੰਡੀਗੜ੍ਹ– ਐਕਸਪਰਟ ਪੀ. ਆਰ. ਪੰਜਾਬੀ ਫ਼ਿਲਮ ਇੰਡਸਟਰੀ ਦੀ ਮੰਨੀ-ਪ੍ਰਮੰਨੀ ਏਜੰਸੀ ਹੈ, ਜਿਸ ਰਾਹੀਂ ਕਲਾਕਾਰਾਂ ਦਾ ਲੋਕਾਂ ਨਾਲ ਮੇਲ-ਜੋਲ ਹਮੇਸ਼ਾ ਬਣਿਆ ਰਹਿੰਦਾ ਹੈ। ਐਕਸਪਰਟ ਪੀ. ਆਰ. ਏਜੰਸੀ ਨੇ ਬਹੁਤ ਸਾਰੀਆਂ ਫ਼ਿਲਮਾਂ ਦੀ ਸੁਚੱਜੇ ਢੰਗ ਪ੍ਰਮੋਸ਼ਨਲ ਰਣਨੀਤੀ ਬਣਾਈ ਹੈ, ਜੋ ਸਫ਼ਲਤਾ ਹਾਸਲ ਕਰਨ ’ਚ ਕਾਮਯਾਬ ਰਹੀਆਂ ਹਨ।
ਹਾਲ ਹੀ ’ਚ ਸਿਨੇ ਮੀਡੀਆ ਪੰਜਾਬੀ ਐਵਾਰਡ 2025 (ਸੀ. ਐੱਮ. ਪੀ. ਏ.) ਦਾ ਆਯੋਜਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ’ਚ ਐਕਸਪਰਟ ਪੀ. ਆਰ. ਖਿੱਚ ਦਾ ਕੇਂਦਰ ਬਣਿਆ।
ਆਪਣੀ ਉੱਤਮਤਾ ਤੇ ਪ੍ਰਭਾਵ ਨਾਲ ਐਕਸਪਰਟ ਪੀ. ਆਰ. ਨੇ ਸਰਵੋਤਮ ਪੀ. ਆਰ. ਐਵਾਰਡ ਜਿੱਤਿਆ। ਇਸ ਸਫ਼ਲਤਾ ਦਾ ਜਸ਼ਨ ਮਨਾਉਂਦਿਆਂ ਐਕਸਪਰਟ ਪੀ. ਆਰ. ਨਵੇਂ ਮਾਪਦੰਡ ਸਥਾਪਿਤ ਕਰਦਿਆਂ ਅੱਗੇ ਵੱਧ ਰਿਹਾ ਹੈ।