ਫਿਲਮ ''ਗਰਾਊਂਡ ਜ਼ੀਰੋ'' ਦਾ ਪ੍ਰੋਮੋ ਰਿਲੀਜ਼
Monday, Apr 21, 2025 - 05:28 PM (IST)

ਮੁੰਬਈ (ਏਜੰਸੀ)- ਐਕਸਲ ਐਂਟਰਟੇਨਮੈਂਟ ਦੀ ਫਿਲਮ ਗਰਾਊਂਡ ਜ਼ੀਰੋ ਦਾ ਧਮਾਕੇਦਾਰ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਫਿਲਮ ਗਰਾਊਂਡ ਜ਼ੀਰੋ ਪਿਛਲੇ 50 ਸਾਲਾਂ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਸਭ ਤੋਂ ਦਲੇਰ ਮਿਸ਼ਨਾਂ ਵਿੱਚੋਂ ਇੱਕ 'ਤੇ ਅਧਾਰਤ ਹੈ। ਪ੍ਰੋਮੋ ਵਿੱਚ ਐਕਸ਼ਨ, ਜਨੂੰਨ ਅਤੇ ਭਾਵਨਾਵਾਂ ਦਾ ਇੱਕ ਵਧੀਆ ਮਿਸ਼ਰਣ ਦਿਖਾਇਆ ਗਿਆ ਹੈ, ਜੋ ਇਸਨੂੰ ਇੱਕ ਦੇਸ਼ ਭਗਤੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਬਣਾਉਂਦਾ ਹੈ। ਇਮਰਾਨ ਹਾਸ਼ਮੀ, ਜੋ ਹੁਣ ਤੱਕ ਆਪਣੀਆਂ ਵੱਖ-ਵੱਖ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਗਰਾਊਂਡ ਜ਼ੀਰੋ ਵਿੱਚ ਇੱਕ ਨਵੇਂ ਅਤੇ ਦਮਦਾਰ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਉਹ ਕਮਾਂਡੈਂਟ ਨਰਿੰਦਰ ਨਾਥ ਧਰ ਦੂਬੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਪ੍ਰੋਮੋ ਵਿੱਚ ਉਨ੍ਹਾਂ ਦਾ ਲੁੱਕ ਬਿਲਕੁਲ ਵੱਖਰਾ, ਬਹੁਤ ਗੰਭੀਰ, ਸਖ਼ਤ ਅਤੇ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਫਿਲਮ ਗਰਾਊਂਡ ਜ਼ੀਰੋ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਸਿਰਫ਼ 4 ਦਿਨ ਬਾਕੀ ਹਨ, ਅਤੇ ਇਸ ਦੌਰਾਨ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਇਸਦਾ ਜ਼ਬਰਦਸਤ ਪ੍ਰੋਮੋ ਸਾਂਝਾ ਕੀਤਾ ਹੈ। ਐਕਸਲ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਫਿਲਮ ਗਰਾਊਂਡ ਜ਼ੀਰੋ, ਨੂੰ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੁਆਰਾ ਪ੍ਰੋ਼ਡਿਊਸ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਤੇਜਸ ਦੇਵਸਕਰ ਨੇ ਕੀਤਾ ਹੈ। ਉਥੇ ਹੀ ਕਾਸਿਮ ਜਗਮਗੀਆ, ਵਿਸ਼ਾਲ ਰਾਮਚੰਦਾਨੀ, ਸੰਦੀਪ ਸੀ ਸਿਧਵਾਨੀ, ਅਹਰਨ ਬਗਾਤੀ, ਤਾਲਿਸਮੈਨ ਫਿਲਮਜ਼, ਅਭਿਸ਼ੇਕ ਕੁਮਾਰ ਅਤੇ ਨਿਸ਼ੀਕਾਂਤ ਰਾਏ ਫਿਲਮ ਦੇ ਸਹਿ-ਨਿਰਮਾਤਾ ਹਨ। ਗਰਾਊਂਡ ਜ਼ੀਰੋ 25 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।