ਐਕਸੇਲ ਇੰਟਰਟੇਨਮੈਂਟ ਦੀ ''ਫੁਕਰੇ 3'' ਦੀ ਸ਼ੂਟਿੰਗ ਹੋਈ ਸ਼ੁਰੂ, ਵਰੁਣ ਨੇ ਸਾਂਝੀ ਕੀਤੀ ਤਸਵੀਰ

Friday, Mar 04, 2022 - 10:32 AM (IST)

ਐਕਸੇਲ ਇੰਟਰਟੇਨਮੈਂਟ ਦੀ ''ਫੁਕਰੇ 3'' ਦੀ ਸ਼ੂਟਿੰਗ ਹੋਈ ਸ਼ੁਰੂ, ਵਰੁਣ ਨੇ ਸਾਂਝੀ ਕੀਤੀ ਤਸਵੀਰ

ਨਵੀਂ ਦਿੱਲੀ- 'ਫੁਕਰੇ ਰਿਟਰਨਸ' ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ 'ਤੇ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਆਪਣੀ ਸੋਸ਼ਲ ਮੀਡੀਆ 'ਤੇ ਫੁਕਰੇ 3' ਦੀ ਤੀਜੀ ਕਿਸ਼ਤ ਜਲਦ ਸ਼ੁਰੂ ਹੋਣ ਵੱਲ ਇਸ਼ਾਰਾ ਕੀਤਾ ਸੀ। ਅਭਿਨੇਤਾ ਵਰੁਣ ਸ਼ਰਮਾ ਨੇ ਅੱਜ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀ ਤੀਜੀ ਕਿਸ਼ਤ 'ਫੁਕਰੇ 3' ਫਲੋਰ 'ਤੇ ਜਾਣ ਦੀ ਘੋਸ਼ਣਾ ਕਰਦੇ ਹੋਏ ਲਿਖਿਆ, 'ਸ਼ੁਰੂ ਹੋ ਗਈ'।
ਜਦੋਂ ਤੋਂ ਘੋਸ਼ਣਾ ਹੋਈ ਸੀ, ਇਸ ਨੇ ਦਰਸ਼ਕਾਂ ਅਤੇ ਵਿਸ਼ੇਸ਼ ਰੂਪ ਨਾਲ 'ਫੁਕਰੇ' ਫ੍ਰੈਂਚਾਇਜੀ ਦੇ ਪ੍ਰਸ਼ੰਸਕਾਂ ਦੇ ਵਿਚਾਲੇ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ। ਇਸ ਲੋਕਪ੍ਰਿਯ ਫਿਲਮ ਫ੍ਰੈਂਚਾਇਜੀ ਨੂੰ ਭਾਰਤੀ ਸਿਨੇਮਾ ਦੇ ਕਲਟ ਕਲਾਸਿਕਸ 'ਚੋਂ ਇਕ ਮੰਨਿਆ ਜਾਂਦਾ ਹੈ ਜੋ ਦਰਸ਼ਕਾਂ ਨੂੰ ਇਕ ਹਾਸੇ ਦਾ ਚੰਗਾ ਅਨੁਭਵ ਦਿੰਦੇ ਹੋਏ ਬਹੁਤ ਵੱਡੀ ਹਿੱਟ ਸਾਬਿਤ ਹੋਈ। 
ਫਿਲਮ 'ਫੁਕਰੇ 3' 'ਚ ਪੁਲਕਿਤ ਸਮਰਾਟ, ਅਲੀ ਫਜਲ, ਵਰੁਣ ਸ਼ਰਮਾ, ਰਿਚਾ ਚੱਡਾ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਹਨ। ਇਹ ਫਿਲਮ ਮ੍ਰਿਗਦੀਪ ਸਿੰਘ ਲਾਂਬਾ ਵਲੋਂ ਨਿਰਦੇਸ਼ਿਤ ਅਤੇ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੇ ਐਕਸੇਲ ਇੰਟਰਟੇਨਮੈਂਟ ਦੇ ਤਹਿਤ ਨਿਰਮਿਤ ਹਨ। 
 


author

Aarti dhillon

Content Editor

Related News