ਦਿਵਾਲੀ ਦੇ ਖ਼ਾਸ ਮੌਕੇ 'ਤੇ 6 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ 'ਐਡਵੈਂਚਰ ਇਟਰਨਲਸ'

Tuesday, Oct 19, 2021 - 02:02 PM (IST)

ਦਿਵਾਲੀ ਦੇ ਖ਼ਾਸ ਮੌਕੇ 'ਤੇ 6 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ 'ਐਡਵੈਂਚਰ ਇਟਰਨਲਸ'

ਮੁੰਬਈ (ਬਿਊਰੋ) - ਮਾਰਵਲ ਸਟੂਡੀਓਜ਼ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ 25ਵੀਂ ਫ਼ਿਲਮ ਅਤੇ ਇਕ ਬਿਲਕੁਲ ਨਵੇਂ ਐਡਵੈਂਚਰ 'ਇਟਰਨਲਸ' ਨੂੰ ਪੇਸ਼ ਕਰਨ ਜਾ ਰਿਹਾ ਹੈ, ਜਿਸ 'ਚ 10 ਅਜਿਹੇ ਸੁਪਰ ਹੀਰੋ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਸਕਰੀਨ 'ਤੇ ਕਦੇ ਨਹੀਂ ਦੇਖਿਆ ਗਿਆ। ਫ਼ਿਲਮ ਇਸ ਦਿਵਾਲੀ 'ਤੇ 5 ਨਵੰਬਰ ਨੂੰ 6 ਭਾਸ਼ਾਵਾਂ-ਅੰਗ੍ਰੇਜ਼ੀ, ਹਿੰਦੀ, ਤਮਿਲ, ਤੇਲੁਗੂ, ਕੰਨੜ ਅਤੇ ਮਲਯਾਲਮ 'ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਜੇਲ੍ਹ 'ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ 'ਚ ਕੀਤਾ ਗਿਆ ਸ਼ਿਫਟ

ਅਕੈਡਮੀ ਐਵਾਰਡ ਲਈ ਨਾਮੀਨੇਟ ਹੋ ਚੁੱਕੀ ਮੈਕਸਿਕਨ ਅਦਾਕਾਰਾ ਅਤੇ ਪ੍ਰੋਡਿਊਸਰ-ਡਾਇਰੈਕਟਰ ਸਲਮਾ ਹਾਯੇਕ ਨੇ ਫ਼ਿਲਮ 'ਚ 'ਏਜੈਕ' ਦੀ ਭੂਮਿਕਾ ਨਿਭਾਈ ਹੈ। ਉਹ ਕਹਿੰਦੀ ਹੈ, ''ਮਾਰਵਲ ਦੀ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਕਿਉਂਕਿ ਕਲੋਏ ਦੇ ਦਿਮਾਗ 'ਚ ਫ਼ਿਲਮ ਨੂੰ ਲੈ ਕੇ ਬੇਹੱਦ ਖ਼ਾਸ ਵਿਜ਼ਨ ਮੌਜੂਦ ਹੈ। ਇਹ ਉਨ੍ਹਾਂ ਦੀ ਹੁਣ ਤਕ ਦੀ ਸਭ ਤੋਂ ਵੰਨ-ਸੁਵੰਨਤਾ ਭਰਪੂਰ ਕਾਸਟ ਹੈ। ਇਸ ਫ਼ਿਲਮ 'ਚ ਉਨ੍ਹਾਂ ਨੇ ਸਾਡੀ ਸ਼ਖਸੀਅਤ ਦਾ ਬੜੇ ਸਹਿਜ ਤਰੀਕੇ ਨਾਲ ਇਸਤੇਮਾਲ ਕੀਤਾ ਹੈ।''

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਦਾ ਟ੍ਰੈਡਿਸ਼ਨਲ ਆਊਟਫਿਟ 'ਚ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਪ੍ਰਸ਼ੰਸਕ ਦੇ ਰਹੇ ਨੇ ਦੁਆਵਾਂ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News