''ਟਾਈਗਰ-3’ ਦੀ ਸਫ਼ਲਤਾ ’ਤੇ ਇਮਰਾਨ ਹਾਸ਼ਮੀ ਨੇ ਕਿਹਾ ‘ਦਰਸ਼ਕਾਂ ਦਾ ਪਿਆਰ ਉਸੇ ਤਰ੍ਹਾਂ ਬਰਕਰਾਰ’

Wednesday, Dec 13, 2023 - 04:06 PM (IST)

''ਟਾਈਗਰ-3’ ਦੀ ਸਫ਼ਲਤਾ ’ਤੇ ਇਮਰਾਨ ਹਾਸ਼ਮੀ ਨੇ ਕਿਹਾ ‘ਦਰਸ਼ਕਾਂ ਦਾ ਪਿਆਰ ਉਸੇ ਤਰ੍ਹਾਂ ਬਰਕਰਾਰ’

ਮੁੰਬਈ (ਬਿਊਰੋ) - ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ‘ਟਾਈਗਰ-3’ ਨੂੰ ਬਾਕਸ ਆਫਿਸ ਤੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਸਫਲਤਾ ਮਿਲੀ ਹੈ। ਇਸ ਮੌਕੇ ਇਮਰਾਨ ਹਾਸ਼ਮੀ ਨੇ ਕਿਹਾ ਕਿ ਕਿਸੇ ਅਜਿਹੇ ਵਿਅਕਤੀ ਨਾਲ ਕੰਮ ਕਰਨਾ ਹਮੇਸ਼ਾ ਚੰਗਾ ਲਗਦਾ ਹੈ, ਜਿਸ ਦਾ ਅੰਦਾਜ਼ ਤੁਹਾਡੇ ਨਾਲ ਮੇਲ ਖਾਂਦਾ ਹੈ ਤੇ ਸੈੱਟ ’ਤੇ ਮਾਹੌਲ ਸਕਾਰਾਤਮਕ ਤੇ ਊਰਜਾਵਾਨ ਬਣਿਆ ਰਹਿੰਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

ਹਾਲਾਂਕਿ ਅਸੀਂ ਦੋਵੇਂ ਵੱਖ-ਵੱਖ ਸਿਨੇਮਾ ਦੀ ਦੁਨੀਆ ਤੋਂ ਆਏ ਹਾਂ ਪਰ ਦਰਸ਼ਕਾਂ ਦਾ ਪਿਆਰ ਸਕ੍ਰੀਨ ’ਤੇ ਤੇ ਆਫ ਸਕ੍ਰੀਨ ਇਕੋ ਜਿਹਾ ਬਣਿਆ ਹੋਇਆ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ। ਸਲਮਾਨ ਖਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ ਇਕ ਐਕਸ਼ਨ ਫਿਲਮ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰੇਕਅੱਪ ਮਗਰੋਂ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਸਾਂਝੀਆਂ ਕੀਤੀਆਂ ਤਸਵੀਰਾਂ

 ਸੀਨ, ਸੰਗੀਤਕ ਸਕੋਰ ਤੇ ਕਾਸਟ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪਰ ਜੋ ਚੀਜ਼ ਇਸ ਫਿਲਮ ਨੂੰ ਖਾਸ ਬਣਾਉਂਦੀ ਹੈ ਉਹ ਇਸ ਥ੍ਰਿਲਰ ’ਚ ਜਾਸੂਸਾਂ ਦੀ ਭੂਮਿਕਾ ਨਿਭਾਉਣ ਵਾਲੇ ਇਮਰਾਨ ਹਾਸ਼ਮੀ ਤੇ ਸਲਮਾਨ ਖਾਨ ਵਿਚਾਲੇ ਦੇ ਸੀਨ ਹਨ। ਇਮਰਾਨ ਹਾਸ਼ਮੀ ਨੇ ਇਸ ਫ੍ਰੈਂਚਾਇਜ਼ੀ ’ਚ ਖਤਰਨਾਕ ਖਲਨਾਇਕ ਆਤਿਸ਼ ਰਹਿਮਾਨ ਦੇ ਕਿਰਦਾਰ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News