ਮਾਂ ਨੂੰ ਯਾਦ ਕਰ ਭਾਵੁਕ ਹੋਏ ਗਾਇਕ ਅੰਮ੍ਰਿਤ ਮਾਨ, ਤਸਵੀਰ ਸਾਂਝੀ ਕਰ ਆਖੀ ਇਹ ਗੱਲ

Saturday, Jul 31, 2021 - 05:23 PM (IST)

ਮਾਂ ਨੂੰ ਯਾਦ ਕਰ ਭਾਵੁਕ ਹੋਏ ਗਾਇਕ ਅੰਮ੍ਰਿਤ ਮਾਨ, ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਗੀਤ ਵੀ ਕੱਢਿਆ ਸੀ। ਗਾਇਕ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਮੁੜ ਤੋਂ ਸਾਂਝੀ ਕੀਤੀ ਹੈ।

PunjabKesari
ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ‘ਮਾਂ ਤੂੰ ਹਮੇਸ਼ਾ ਕਹਿੰਦੀ ਸੀ ਕਿ ਪੁੱਤਰ ਤੇਰੀ ਪੂਰੀ ਐਲਬਮ ਕਦੋਂ ਆਵੇਗੀ, ਹੁਣ ਜਦੋਂ ਐਲਬਮ ਆ ਰਹੀ ਹੈ ਤਾਂ ਮਾਂ ਤੁਸੀਂ ਹੈ ਨਹੀਂ, ਇਹ ਐਲਬਮ ਤੁਹਾਨੂੰ ਡੈਡੀਕੇਟ ਕਰਦਾ ਹਾਂ, ਤੁਸੀਂ ਉਪਰੋਂ ਦੇਖ ਰਹੇ ਹੋ ਮੈਂ ਜਾਣਦਾ ਹਾਂ’। ਅੰਮ੍ਰਿਤ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗਾਇਕ ਦੇ ਪ੍ਰਸ਼ੰਸਕ ਵੀ ਕੁਮੈਂਟਸ ਕਰ ਰਹੇ ਹਨ।

Amrit Maan Wiki, Age, Girlfriend, Family, Biography & More – WikiBio
ਇਸ ਦੇ ਨਾਲ ਹੀ ਰਾਜਵੀਰ ਜਵੰਦਾ ਨੇ ਵੀ ਇਸ 'ਤੇ ਕਮੈਂਟ ਕਰਦੇ ਹੋਏ ਲਿਖਿਆ ‘ਡਰੀਮ ਪੂਰੇ ਕਰੋ ਬਾਈ’। ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਐਲਬਮ ਦੇ ਗੀਤ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News