ਖ਼ਰਾਬ ਰੀਵਿਊਜ਼ ਦੇ ਬਾਵਜੂਦ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਨੇ ਪਹਿਲੇ ਦਿਨ ਕੀਤੀ ਇੰਨੀ ਕਮਾਈ

Saturday, Jul 30, 2022 - 01:38 PM (IST)

ਖ਼ਰਾਬ ਰੀਵਿਊਜ਼ ਦੇ ਬਾਵਜੂਦ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਨੇ ਪਹਿਲੇ ਦਿਨ ਕੀਤੀ ਇੰਨੀ ਕਮਾਈ

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਜੌਨ ਅਬ੍ਰਾਹਮ, ਅਰਜੁਨ ਕਪੂਰ, ਦਿਸ਼ਾ ਪਾਟਨੀ ਤੇ ਤਾਰਾ ਸੁਤਾਰੀਆ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਮੋਹਿਤ ਸੂਰੀ ਨੇ ਡਾਇਰੈਕਟ ਕੀਤਾ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਸਮੀਖਿਅਕਾਂ ਵਲੋਂ ਬੇਹੱਦ ਖ਼ਰਾਬ ਰੀਵਿਊਜ਼ ਮਿਲੇ ਹਨ। ਫ਼ਿਲਮ ਦੀ ਕਹਾਣੀ, ਅਦਾਕਾਰੀ ਤੇ ਡਾਇਰੈਕਸ਼ਨ ਨੂੰ ਸਮੀਖਿਅਕਾਂ ਦੇ ਨਾਲ-ਨਾਲ ਆਮ ਲੋਕਾਂ ਵਲੋਂ ਪਸੰਦ ਨਹੀਂ ਕੀਤਾ ਜਾ ਰਿਹਾ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਹਾਲਾਂਕਿ ਇਸ ਦੇ ਬਾਵਜੂਦ ਇਹ ਫ਼ਿਲਮ ਪਹਿਲੇ ਦਿਨ ਠੀਕ-ਠਾਕ ਕਮਾਈ ਕਰਨ ’ਚ ਸਫਲ ਰਹੀ ਹੈ। ਵੱਡੀਆਂ-ਵੱਡੀਆਂ ਬਾਲੀਵੁੱਡ ਫ਼ਿਲਮਾਂ ਜਿਥੇ ਬਾਕਸ ਆਫਿਸ ’ਤੇ 10-10 ਕਰੋੜ ਦੀ ਕਮਾਈ ਕਰ ਰਹੀਆਂ ਹਨ, ਉਥੇ ਇਸ ਫ਼ਿਲਮ ਨੇ ਪਹਿਲੇ ਦਿਨ 7.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਟਵਿਟਰ ’ਤੇ ਦਿੱਤੀ ਹੈ। ਹਾਲਾਂਕਿ ਕਮਾਈ ਦੱਸਦਿਆਂ ਤਰਣ ਆਦਰਸ਼ ਨੇ ਇਹ ਵੀ ਕਿਹਾ ਹੈ ਕਿ ਦੂਜਾ ਤੇ ਤੀਜਾ ਦਿਨ ਫ਼ਿਲਮ ਲਈ ਮੁਸ਼ਕਿਲ ਹੋਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News