Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)

Friday, Jul 22, 2022 - 06:19 PM (IST)

Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)

ਬਾਲੀਵੁੱਡ ਡੈਸਕ:  ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ ਫ਼ਿਲਮ ‘ਏਕ ਵਿਲੇਨ’ ਦਾ ਸੀਕਵਲ ਜਲਦ ਹੀ ਰਿਲੀਜ਼ ਲਈ ਤਿਆਰ ਹੈ। ਨਿਰਮਾਤਾ ਇਸ ਫ਼ਿਲਮ ਦੇ 3 ਗੀਤ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਹਨ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ‘ਏਕ ਵਿਲੇਨ ਰਿਟਰਨਸ’ ਦੀ ਪੂਰੀ ਸਟਾਰਕਾਸਟ ਇਨ੍ਹੀਂ ਦਿਨੀਂ ਫ਼ਿਲਮ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਇਹ ਵੀ ਪੜ੍ਹੋ : ਬਲੈਕ ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖ਼ੂਬਸੂਰਤ ਲੁੱਕ, ਲੰਡਨ ’ਚ ਪਤੀ ਰਾਹੁਲ ਨਾਲ ਦਿੱਤੇ ਸ਼ਾਨਦਾਰ ਪੋਜ਼

ਹਾਲ ਹੀ ’ਚ ਨਿਰਮਾਤਾ ਨੇ ਫ਼ਿਲਮ ਦਾ ਇਕ ਹੋਰ ਗੀਤ ‘ਨਾ ਤੇਰੇ ਬਿਨ’ ਰਿਲੀਜ਼ ਕੀਤਾ ਹੈ। ਇਸ ਗੀਤ ’ਚ ਜਾਨ ਅਬ੍ਰਾਹਮ ਅਤੇ ਦਿਸ਼ਾ ਪਟਾਨੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਤਨਿਸ਼ਕ ਬਾਗਚੀ ਬੋਲ ਦਿੱਤੇ ਹਨ। ਇਸ ਗੀਤ ਨੂੰ ਅਲਤਮਸ਼ ਫ਼ਰੀਦੀ ਨੇ ਆਪਣੀ ਆਵਾਜ਼ ਦਿੱਤੀ ਹੈ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਫ਼ਿਰ ਤੋਂ ਆ ਰਹੇ ਦਰਸ਼ਕਾਂ ਨੂੰ ਹੱਸਾਉਣ, ਜਾਣੋ ਕਿਸ ਦਿਨ ਆਵੇਗਾ ਨਵਾਂ ਸ਼ੋਅ

ਇਸ ਗੀਤ ਦੀ ਵੀਡੀਓ ਜਾਨ ਅਬ੍ਰਾਹਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ। ਜਿਸ ਪ੍ਰਸ਼ੰਸਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਦਰਸ਼ਕਾਂ ਨੂੰ ਜਾਨ ਅਤੇ ਦਿਸ਼ਾ ਦੀ ਲਵ ਸਟੋਰੀ ਦੱਸ ਰਹੀ ਹੈ।

 

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ  ‘ਏਕ ਵਿਲੇਨ ਰਿਟਰਨਜ਼’ ਇਸ ਮਹੀਨੇ 29 ਜੁਲਾਈ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਦਿੱਤਾ ਗਿਆ ਹੈ। ‘ਏਕ ਵਿਲੇਨ ਰਿਟਰਨਜ਼’ ਦੀ ਸਟਾਰਕਾਸਟ ’ਚ ਜਾਨ ਅਬ੍ਰਾਹਮ, ਅਰਜੁਨ ਕਪੂਰ, ਤਾਰਾ ਸੁਤਾਰਿਆ ਅਤੇ ਦਿਸ਼ਾ ਪਟਾਨੀ ਸ਼ਾਮਿਲ ਹਨ। ਫ਼ਿਲਮ ਦਾ ਪਹਿਲਾ ਪਾਰਟ 2014 ’ਚ ਆਇਆ ਸੀ। ਜਿਸ ਦਾ ਨਿਰਦੇਸ਼ਕ ਮੋਹਿਤ ਸੂਰੀ ਨੇ ਕੀਤਾ ਸੀ ਅਤੇ ਫ਼ਿਲਮ ਦੇ ਦੂਸਰੇ ਪਾਰਟ ਨੂੰ ਵੀ ਮੋਹਿਤ ਸੂਰੀ ਨੇ ਹੀ ਨਿਰਦੇਸ਼ਿਤ ਕੀਤਾ ਹੈ।


author

Shivani Bassan

Content Editor

Related News