''ਬਿਗ ਬੌਸ 14'' ਫੇਮ ਏਜਾਜ਼ ਖਾਨ ਨੂੰ ਹੋਇਆ ਟਾਈਫਾਈਡ, ਹਸਪਤਾਲ ''ਚ ਦਾਖ਼ਲ

Saturday, Jul 09, 2022 - 10:32 AM (IST)

''ਬਿਗ ਬੌਸ 14'' ਫੇਮ ਏਜਾਜ਼ ਖਾਨ ਨੂੰ ਹੋਇਆ ਟਾਈਫਾਈਡ, ਹਸਪਤਾਲ ''ਚ ਦਾਖ਼ਲ

ਮੁੰਬਈ- 'ਬਿਗ ਬੌਸ 14' ਫੇਮ ਏਜਾਜ਼ ਖਾਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਏਜਾਜ਼ ਖਾਨ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਹਨ। ਏਜਾਜ਼ ਖਾਨ ਨੂੰ ਟਾਈਫਾਈਡ ਹੋ ਗਿਆ ਹੈ ਜਿਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਗੱਲ ਦੀ ਜਾਣਕਾਰੀ ਖ਼ੁਦ ਅਦਾਕਾਰ ਨੇ ਇੰਸਟਾ ਸਟੋਰੀ 'ਤੇ ਪੋਸਟ ਸਾਂਝੀ ਕਰ ਦਿੱਤੀ ਹੈ। 

PunjabKesari
ਉਨ੍ਹਾਂ ਨੇ ਹਸਪਤਾਲ ਤੋਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਏਜਾਜ਼ ਖਾਨ ਨੂੰ ਹਸਪਤਾਲ ਦੇ ਬਿਸਤਰ 'ਤੇ ਆਰਾਮ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਹੱਥ 'ਤੇ ਕਈ ਸੀਰਿੰਜਾਂ ਲੱਗੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ।
ਏਜਾਜ਼ ਖਾਨ ਨੇ ਤਸਵੀਰ ਦੇ ਨਾਲ ਲਿਖਿਆ-'ਸਾਲਮੋਨੇਲਾ ਐਂਟਰਿਕਾ ਸੇਰੋਵਰ ਟਾਈਫੀ...ਮੈਂ ਕਮਾਲ ਹਾਂ। ਕਾਲ ਨਾ ਕਰੋ। 

PunjabKesari
ਇਸ ਵਿਚਾਲੇ ਏਜਾਜ਼ ਖਾਨ ਦੀ ਪ੍ਰੇਮਿਕਾ ਅਤੇ ਅਦਾਕਾਰਾ ਪਵਿੱਤਰਾ ਪੁਨੀਆ ਨੂੰ ਚਿੰਤਾ ਹੋ ਗਈ ਹੈ। ਉਨ੍ਹਾਂ ਨੇ ਏਜਾਜ਼ ਖਾਨ ਦੇ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਤਸਵੀਰ 'ਚ ਪਵਿੱਤਰਾ ਏਜਾਜ਼ ਦਾ ਹੱਥ ਫੜੇ ਹੋਏ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ-ਹੀਲਿੰਗ। ਜਲਦੀ ਠੀਕ ਹੋ ਜਾਣਾ।

PunjabKesari
ਏਜਾਜ਼ ਖਾਨ ਅਤੇ ਪਵਿੱਤਰਾ ਸਭ ਤੋਂ ਪਸੰਦੀਦਾ ਜੋੜਿਆਂ 'ਚੋਂ ਇਕ ਹਨ। ਦੋਵਾਂ ਦੀ ਮੁਲਾਕਾਤ ਬਿਗ ਬੌਸ 14 'ਚ ਹੋਈ। ਦੋਵੇਂ ਮੁਕਾਬਲੇਬਾਜ਼ ਦੇ ਤੌਰ 'ਤੇ ਸ਼ਾਮਲ ਹੋਏ ਸਨ। ਫਿਰ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਹ ਹਮੇਸ਼ਾ ਇੰਸਟਾਗ੍ਰਾਮ ਦੇ ਰਾਹੀਂ ਇਕ-ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ। ਖ਼ਬਰਾਂ ਹਨ ਕਿ ਜ਼ਲਦ ਹੀ ਦੋਵੇਂ ਵਿਆਹ ਕਰ ਸਕਦੇ ਹਨ। 

PunjabKesari


author

Aarti dhillon

Content Editor

Related News