ਪਰਿਵਾਰ ਸਣੇ ਕੋਰੋਨਾ ਦਾ ਸ਼ਿਕਾਰ ਹੋਏ ਡਵੇਨ ਜਾਨਸਨ, ਵੀਡੀਓ 'ਚ ਕੀਤਾ ਖ਼ੁਲਾਸਾ

9/3/2020 2:38:11 PM

ਨਵੀਂ ਦਿੱਲੀ : ਦੁਨੀਆਭਰ 'ਚ ਬੇਹੱਦ ਹਰਮਨ ਪਿਆਰੇ ਅਤੇ ਐਕਸ਼ਨ ਅਦਾਕਾਰ ਡਵੇਨ ਜਾਨਸਨ ਭਾਵ ਰਾਕ ਨੇ ਇਕ ਖ਼ੁਲਾਸਾ ਕਰਕੇ ਹੈਰਾਨ ਕਰ ਦਿੱਤਾ। ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਕੇ ਡਵੇਨ ਜਾਨਸਨ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਸਨ ਪਰ ਹੁਣ ਪਹਿਲਾਂ ਨਾਲੋਂ ਕਾਫ਼ੀ ਠੀਕ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੀ ਪਤਨੀ ਤੇ ਦੋਵੇਂ ਛੋਟੀਆਂ ਬੇਟੀਆਂ ਕੋਵਿਡ-19 ਪਾਜ਼ੇਟਿਵ ਸਨ। ਹਾਲਾਂਕਿ ਢਾਈ ਹਫ਼ਤੇ ਬਾਅਦ ਹੁਣ ਸਭ ਠੀਕ ਹੈ। ਰਾਕ ਅੱਗੇ ਕਹਿੰਦੇ ਹਨ ਕਿ ਚੰਗੀ ਗੱਲ ਹੈ ਕਿ ਮੇਰਾ ਪੂਰਾ ਪਰਿਵਾਰ ਸਿਹਤਮੰਦ ਹੈ। ਮੇਰੇ ਕੁਝ ਦੋਸਤ ਜਾਂ ਉਨ੍ਹਾਂ ਦੇ ਪਰਿਵਾਰ ਇਸ ਵਾਇਰਸ ਕਾਰਨ ਮਰ ਚੁੱਕੇ ਹਨ, ਜੋ ਬੇਹੱਦ ਖ਼ਤਰਨਾਕ ਹੈ ਅਤੇ ਮੁਆਫ਼ ਨਾ ਕਰਨ ਵਾਲਾ ਹੈ। 

 
 
 
 
 
 
 
 
 
 
 
 
 
 

Stay disciplined. Boost your immune system. Commit to wellness. Wear your mask. Protect your family. Be strict about having people over your house or gatherings. Stay positive. And care for your fellow human beings. Stay healthy, my friends. DJ 🖤 #controlthecontrollables

A post shared by therock (@therock) on Sep 2, 2020 at 3:26pm PDT

ਡਵੇਨ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਦਿਨਾਂ ਪਹਿਲਾਂ ਗਲੇ 'ਚ ਖਾਰਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸੀ। ਪੂਰਾ ਪਰਿਵਾਰ ਆਈਸੋਲੇਸ਼ਨ 'ਚ ਚਲਿਆ ਗਿਆ ਸੀ। ਮੈਂ ਕਰੀਬੀ ਦੋਸਤਾਂ ਦੇ ਸੰਪਰਕ 'ਚ ਆਉਣ ਕਾਰਨ ਕੋਵਿਡ-19 ਦੀ ਚਪੇਟ 'ਚ ਆਏ ਸੀ। ਉਹ ਸਾਰੇ ਭਰੋਸੇ ਦੇ ਲਾਇਕ ਲੋਕ ਹਨ। ਉਨ੍ਹਾਂ ਨੂੰ ਵੀ ਇਹ ਪਤਾ ਸੀ ਕਿ ਉਨ੍ਹਾਂ ਨੂੰ ਇਹ ਵਾਇਰਸ ਕਿਥੋਂ ਮਿਲਿਆ। ਡਵੇਨ ਨੇ ਅਨੁਸ਼ਾਸਿਤ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਪਣੀ ਤੇ ਆਪਣੇ ਕਰੀਬੀਆਂ ਦੀ ਸਿਹਤ ਲਈ ਬਹੁਤ ਅਨੁਸ਼ਾਸਿਤ ਹੈ। ਮਾਰਚ ਤੋਂ ਹੀ ਤਾਲਾਬੰਦੀ ਦਾ ਪਾਲਣ ਕਰ ਰਹੇ ਹਨ। ਕੁਆਰੰਟਾਈਨ 'ਚ ਰਹੇ ਆਈਸੋਲੇਟ ਹੋ ਗਏ ਬਿਲਕੁਲ ਕੰਮ ਨਹੀਂ ਕੀਤਾ।

 
 
 
 
 
 
 
 
 
 
 
 
 
 

Me: so daddy got this scar when he fought a huge, scary dinosaur 🦖 Tia: Whooooaa really? Me: Yup. Jazzy: But, daddy I thought dinosaur’s weren’t alive anymore? Me: Well... the dinosaur daddy fought is a very special one. Tia: What’s his name? Me: Uh.. WHO WANT’S ICE CREAM!? Jazzy/Tia: I DOOOOO!!!! Me: * starts “Daddy, Daddy, Daddy” chant 🤣✊🏾 #weekendvibes #daddytime 🦖🍦

A post shared by therock (@therock) on Aug 16, 2020 at 11:48am PDT

ਲੱਗਪਗ ਸਾਢੇ ਗਿਆਰਾ ਮਿੰਟ ਲੰਬੇ ਵੀਡੀਓ ਦੇ ਅੰਤ 'ਚ ਡਵੇਨ ਨੇ ਕਿਹਾ ਕਿ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ ਤੁਸੀਂ ਦੁਨੀਆ ਦੇ ਕਿਸ ਹਿੱਸੇ 'ਚ ਹੋ। ਕਿਸ ਰਾਜਨੀਤਕ ਦਲ ਨਾਲ ਜੁੜੇ ਹੋ। ਮੈਨੂੰ ਜਿਸ ਗੱਲ ਨਾਲ ਫਰਕ ਪੈਂਦਾ ਹੈ ਉਹ ਇਹ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਨਹੀਂ ਚਾਹੁੰਦਾ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਨੂੰ ਕੋਵਿਡ-19 ਹੋਵੇ। ਵੈਕਸੀਨ ਲਈ ਡਾਕਟਰਜ਼ ਕਾਫ਼ੀ ਮਿਹਨਤ ਕਰ ਰਹੇ ਹਨ, ਜੇਕਰ ਉਦੋਂ ਤਕ ਅਸੀਂ ਆਪਣਾ ਧਿਆਨ ਰੱਖਣਾ ਹੈ।


sunita

Content Editor sunita