ਇਸੇ ਸਾਲ ਕ੍ਰਿਸਮਸ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’, ਜਾਣੋ ਕੀ ਹੈ ਕਹਾਣੀ

Saturday, Sep 16, 2023 - 10:56 AM (IST)

ਇਸੇ ਸਾਲ ਕ੍ਰਿਸਮਸ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’, ਜਾਣੋ ਕੀ ਹੈ ਕਹਾਣੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਨ੍ਹੀਂ ਦਿਨੀਂ ਸ਼ਾਹਰੁਖ ਦੀ ‘ਜਵਾਨ’ ਸਿਨੇਮਾਘਰਾਂ ’ਚ ਧੂਮ ਮਚਾ ਰਹੀ ਹੈ। ਫ਼ਿਲਮ ਨੇ ਹਿੰਦੀ, ਤਾਮਿਲ ਤੇ ਤੇਲਗੂ ’ਚ ਆਪਣੇ ਸ਼ੁਰੂਆਤੀ ਹਫ਼ਤੇ ’ਚ ਭਾਰਤੀ ਬਾਕਸ ਆਫਿਸ ’ਤੇ 369.22 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਇਲਾਵਾ ਸ਼ਾਹਰੁਖ ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਡੰਕੀ’ ਲਈ ਵੀ ਸੁਰਖ਼ੀਆਂ ਬਟੋਰ ਰਹੇ ਹਨ। ਇਹ ਫ਼ਿਲਮ ਕਥਿਤ ਤੌਰ ’ਤੇ ਅਮਰੀਕਾ/ਕੈਨੇਡਾ ’ਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਮੁੱਦੇ ’ਤੇ ਆਧਾਰਿਤ ਹੈ। ਹੁਣ SRK ਨੇ ‘ਡੰਕੀ’ ਬਾਰੇ ਗੱਲ ਕੀਤੀ ਹੈ ਤੇ ਕਈ ਦਿਲਚਸਪ ਕਹਾਣੀਆਂ ਵੀ ਸੁਣਾਈਆਂ।

ਸ਼ਾਹਰੁਖ ਖ਼ਾਨ ਨੇ ਹਾਲ ਹੀ ’ਚ ਫ਼ਿਲਮ ‘ਡੰਕੀ’ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘ਡੰਕੀ’ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਦੇ ਆਮ ਮਾਰਗ ’ਤੇ ਚੱਲਦਿਆਂ ਕਾਮੇਡੀ ਦੇ ਨਾਲ-ਨਾਲ ਡਰਾਮੇ ਨਾਲ ਭਰਪੂਰ ਫ਼ਿਲਮ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੇਸ਼ ’ਤੇ ਆਧਾਰਿਤ ਫ਼ਿਲਮ ਹੋਵੇਗੀ। ਹਾਲ ਹੀ ’ਚ ਇਕ ਫ਼ਿਲਮ ਫੈਸਟੀਵਲ ’ਚ ਡੈੱਡਲਾਈਨ ਨਾਲ ਗੱਲ ਕਰਦਿਆਂ ਅਦਾਕਾਰ ਨੇ ਫ਼ਿਲਮ ਦੇ ਵਿਲੱਖਣ ਨਾਮ ’ਤੇ ਖੁੱਲ੍ਹ ਕੇ ਕਿਹਾ ਕਿ ਅੰਗਰੇਜ਼ੀ ’ਚ ਇਸ ਨੂੰ ‘ਗਧਾ’ ਕਿਹਾ ਜਾਵੇਗਾ ਪਰ ਭਾਰਤ ’ਚ ਦੇਸ਼ ਦਾ ਇਕ ਹਿੱਸਾ ਗਧੇ ਦਾ ਉਚਾਰਣ ਇਸ ਤਰ੍ਹਾਂ ਕਰਦਾ ਹੈ-ਪੰਜਾਬੀ- ਇਹ ‘ਡੰਕੀ’ ਹੈ।

ਸ਼ਾਹਰੁਖ ਖ਼ਾਨ ਨੇ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਸ਼ਾਨਦਾਰ ਫ਼ਿਲਮ ਨਿਰਮਾਤਾਵਾਂ ’ਚੋਂ ਇਕ ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਫ਼ਿਲਮ ਹੈ ਤੇ ਸ਼ਾਨਦਾਰ ਲੇਖਕ ਅਭਿਜਾਤ ਜੋਸ਼ੀ ਵਲੋਂ ਲਿਖੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਕਹਾਣੀ ਹੈ, ਜੋ ਆਪਣੇ ਘਰ ਵਾਪਸ ਆਉਣਾ ਚਾਹੁੰਦੇ ਹਨ, ਜਦੋਂ ਉਨ੍ਹਾਂ ਦੇ ਪਰਿਵਾਰ ਫੋਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਯਾਤਰਾ ਵਾਲੀ ਫ਼ਿਲਮ ਹੈ, ਜੋ ਦੁਨੀਆ ਭਰ ਦੇ ਵੱਖ-ਵੱਖ ਖੇਤਰਾਂ ’ਚੋਂ ਲੰਘਦੀ ਹੈ ਤੇ ਅਖੀਰ ’ਚ ਭਾਰਤ ਵਾਪਸ ਆਉਂਦੀ ਹੈ। ‘ਡੰਕੀ’ ਦੀ ਗੱਲ ਕਰੀਏ ਤਾਂ ਇਹ ਖ਼ਬਰ ਚਾਰੇ ਪਾਸੇ ਫੈਲ ਰਹੀ ਹੈ ਕਿ ਸ਼ਾਹਰੁਖ ਤੇ ਰਾਜਕੁਮਾਰ ਹਿਰਾਨੀ ਦੋਵੇਂ ਹੀ ਫ਼ਿਲਮ ਦੀ ਰਿਲੀਜ਼ ਨੂੰ ਟਾਲਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਸ਼ੂਟਿੰਗ ਸ਼ੈਡਿਊਲ ਜਾਂ VFX ਟਾਈਮਲਾਈਨ ’ਚ ਕੋਈ ਦੇਰੀ ਨਹੀਂ ਹੈ ਤੇ ਫ਼ਿਲਮ ਕ੍ਰਿਸਮਸ 2023 ਦੀ ਰਿਲੀਜ਼ ਲਈ ਤਿਆਰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ  ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ

ਕੋਈਮੋਈ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖ਼ਾਨ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਇਸ ਸਾਲ ਸ਼ਾਹਰੁਖ ਖ਼ਾਨ ਦੀਆਂ ਦੋ ਫ਼ਿਲਮਾਂ ਬਲਾਕਬਸਟਰ ਬਣੀਆਂ ਹਨ। ਜਿਸ ਤੋਂ ਬਾਅਦ ‘ਡੰਕੀ’ ਦੀ ਰਿਲੀਜ਼ ਅਗਲੇ ਸਾਲ ਤੱਕ ਟਾਲਣ ਦੀ ਯੋਜਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋ ਬਲਾਕਬਸਟਰ ਤੋਂ ਬਾਅਦ ਇਸ ਸਾਲ ਸ਼ਾਹਰੁਖ ਖ਼ਾਨ ਦੀ ਅਗਵਾਈ ਵਾਲੀ ਤੀਜੀ ਫ਼ਿਲਮ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਇਸ ਦਾ ਇੰਤਜ਼ਾਰ ਕਰਨਾ ਤੇ ਆਪਣੇ ਪ੍ਰਸ਼ੰਸਕਾਂ ਨੂੰ ਦੋ ਬਲਾਕਬਸਟਰ ਫ਼ਿਲਮਾਂ ਦਾ ਆਨੰਦ ਲੈਣ ਦਾ ਮੌਕਾ ਦੇਣਾ ਬਿਹਤਰ ਹੋਵੇਗਾ। ‘ਪਠਾਨ’ ਪਹਿਲਾਂ ਹੀ ਓ. ਟੀ. ਟੀ. ਪਲੇਟਫਾਰਮਜ਼ ’ਤੇ ਉਪਲੱਬਧ ਹੈ ਤੇ ‘ਜਵਾਨ’ ਨਵੰਬਰ ’ਚ ਕਿਸੇ ਸਮੇਂ ਰਿਲੀਜ਼ ਹੋਵੇਗੀ, ਜਿਸ ਦਾ ਮਤਲਬ ਹੈ ਕਿ ਲੋਕ ਸਾਲ ਦੇ ਅਖੀਰ ਤੱਕ ਸ਼ਾਹਰੁਖ ਦੇ ਜਾਦੂ ਦਾ ਆਨੰਦ ਮਾਣਨਗੇ ਤੇ ਜੇਕਰ ਉਹ ਦਸੰਬਰ ’ਚ ‘ਡੰਕੀ’ ਨੂੰ ਰਿਲੀਜ਼ ਕਰਦੇ ਹਨ ਤਾਂ ਸ਼ਾਹਰੁਖ ਦੀ ਅਗਲੇ ਸਾਲ ਕੋਈ ਫ਼ਿਲਮ ਰਿਲੀਜ਼ ਨਹੀਂ ਹੋਵੇਗੀ ਤੇ ਉਨ੍ਹਾਂ ਦੀ ਅਗਲੀ ਫ਼ਿਲਮ ਦਾ ਇੰਤਜ਼ਾਰ ਹੋਰ ਵੀ ਲੰਬਾ ਹੋ ਜਾਵੇਗਾ।

ਹਾਲਾਂਕਿ ਇਸ ਦੇ ਨਾਲ ਹੀ ਬੀਤੇ ਦਿਨੀਂ ਇਕ ਇਵੈਂਟ ਦੌਰਾਨ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ‘ਡੰਕੀ’ ਫ਼ਿਲਮ ਇਸੇ ਸਾਲ ਕ੍ਰਿਸਮਸ ਦੇ ਮੌਕੇ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ‘ਡੰਕੀ’ ਦੀ ਰਿਲੀਜ਼ ਡੇਟ ਅੱਗੇ ਕਰਨ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ‘ਡੰਕੀ’ ਦਾ ਪਹਿਲਾ ਪੋਸਟਰ ਤੇ ਟੀਜ਼ਰ ਸਾਨੂੰ ਕਦੋਂ ਦੇਖਣ ਨੂੰ ਮਿਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News