4 ਦਿਨਾਂ ’ਚ ‘ਡੰਕੀ’ ਦੀ ਕਮਾਈ 200 ਕਰੋੜ ਦੇ ਪਾਰ, ਹੁਣ ਤਕ ਕੀਤੀ ਇੰਨੀ ਕਲੈਕਸ਼ਨ

Tuesday, Dec 26, 2023 - 10:36 AM (IST)

4 ਦਿਨਾਂ ’ਚ ‘ਡੰਕੀ’ ਦੀ ਕਮਾਈ 200 ਕਰੋੜ ਦੇ ਪਾਰ, ਹੁਣ ਤਕ ਕੀਤੀ ਇੰਨੀ ਕਲੈਕਸ਼ਨ

ਐਂਟਰਟੇਨਮੈਂਟ ਡੈਸਕ– ਸਿਨੇਮਾਘਰਾਂ ’ਚ ਇਸ ਹਫ਼ਤੇ ਦੋ ਵੱਡੀਆਂ ਫ਼ਿਲਮਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ’ਚ ਪਹਿਲੀ ਹੈ ‘ਡੰਕੀ’ ਤੇ ਦੂਜੀ ‘ਸਾਲਾਰ’। ਇਹ ਦੋਵੇਂ ਹੀ ਫ਼ਿਲਮਾਂ ਵੱਖ-ਵੱਖ ਦਰਸ਼ਕਾਂ ਨੂੰ ਟਾਰਗੇਟ ਕਰਦੀਆਂ ਹਨ।

‘ਡੰਕੀ’ ਜਿਥੇ ਕਾਮੇਡੀ, ਰੋਮਾਂਸ ਤੇ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਉਥੇ ‘ਸਾਲਾਰ’ ਇਕ ਮਾਸ ਮਸਾਲਾ ਫ਼ਿਲਮ ਹੈ, ਜਿਸ ’ਚ ਲਾਰਜਰ ਦੈਨ ਲਾਈਫ ਕਿਰਦਾਰ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਦੀ ਓ. ਟੀ. ਟੀ. ਰਿਲੀਜ਼ ਡੇਟ ਆਈ ਸਾਹਮਣੇ, 8-9 ਮਿੰਟਾਂ ਦੇ ਖ਼ਾਸ ਸੀਨਜ਼ ਹੋਣਗੇ ਸ਼ਾਮਲ

ਬੇਸ਼ੱਕ ਕਮਾਈ ਦੇ ਮਾਮਲੇ ’ਚ ‘ਸਾਲਾਰ’ ਅੱਗੇ ਹੈ, ਜਿਸ ਨੇ ਸਿਰਫ਼ 3 ਦਿਨਾਂ ’ਚ 402 ਕਰੋੜ ਰੁਪਏ ਕਮਾ ਲਏ ਹਨ ਪਰ ਇਸ ਮਾਮਲੇ ’ਚ ‘ਡੰਕੀ’ ਵੀ ਪਿੱਛੇ ਨਹੀਂ ਹੈ।

120 ਕਰੋੜ ਰੁਪਏ ਦੇ ਬਜਟ ’ਚ ਬਣੀ ‘ਡੰਕੀ’ ਨੇ 4 ਦਿਨਾਂ ਅੰਦਰ 211.13 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਸ਼ਾਹਰੁਖ ਖ਼ਾਨ ਦੀ ਇਸ ਸਾਲ ਰਿਲੀਜ਼ ਹੋਈ ‘ਡੰਕੀ’ ਤੀਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਸ਼ਾਹਰੁਖ ਦੀਆਂ ‘ਪਠਾਨ’ ਤੇ ‘ਜਵਾਨ’ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜੋ ਮਾਸ ਮਸਾਲਾ ਸਨ।

‘ਡੰਕੀ’ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ, ਜਿਸ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪਨੂੰ, ਵਿੱਕੀ ਕੌਸ਼ਲ, ਬੋਮਨ ਈਰਾਨੀ, ਅਨਿਲ ਗਰੋਵਰ ਤੇ ਵਿਕਰਮ ਕੋਚਰ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਡੰਕੀ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News