ਸ਼ਾਹਰੁਖ ਦੀ ‘ਡੰਕੀ’ ਤੋਂ ਡੰਕੀ ਡ੍ਰਾਪ 2 ‘ਲੁੱਟ-ਪੁੱਟ ਗਿਆ’ ਜਲਦ ਹੋਵੇਗਾ ਰਿਲੀਜ਼

Wednesday, Nov 22, 2023 - 01:59 PM (IST)

ਸ਼ਾਹਰੁਖ ਦੀ ‘ਡੰਕੀ’ ਤੋਂ ਡੰਕੀ ਡ੍ਰਾਪ 2 ‘ਲੁੱਟ-ਪੁੱਟ ਗਿਆ’ ਜਲਦ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ) - ਰਾਜਕੁਮਾਰ ਹਿਰਾਨੀ ਦੀ ਫਿਲਮ ‘ਡੰਕੀ’ ਤੋਂ ‘ਲੁੱਟ ਪੁੱਟ ਗਿਆ’ ਡੰਕੀ ਡ੍ਰਾਪ 2 ਅੱਜ ਰਿਲੀਜ਼ ਹੋ ਰਿਹਾ ਹੈ, ਜਦੋਂ ਕਿ ਦਰਸ਼ਕ ਪਹਿਲਾਂ ਹੀ ਇਸ ਦਿਲ ਨੂੰ ਛੂਹ ਲੈਣ ਵਾਲੀ ਦੁਨੀਆ ਨੂੰ ਦੇਖਣ ਲਈ ਬੇਤਾਬ ਹਨ ਜੋ ਰਾਜਕੁਮਾਰ ਹਿਰਾਨੀ ਇਸ ਫਿਲਮ ਨਾਲ ਲੈ ਕੇ ਆਉਣ ਜਾ ਰਹੇ ਹਨ। 

ਫਿਲਮ ਦਾ ਪਹਿਲਾ ਗਾਣਾ ਦੇਖਣਾ ਨਿਸ਼ਚਿਤ ਤੌਰ ’ਤੇ ਬਹੁਤ ਵਧੀਆ ਅਨੁਭਵ ਹੋਵੇਗਾ। ਰੋਮਾਂਟਿਕ ਗੀਤ ‘ਲੁੱਟ ਪੁੱਟ ਗਿਆ’ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ, ਜਦੋਂ ਕਿ ਇਸ ਦੇ ਬੋਲ ਸਵਾਨੰਦ ਕਿਰਕੀਰੇ ਤੇ ਆਈ. ਪੀ. ਸਿੰਘ ਨੇ ਲਿਖੇ ਹੈ। 

ਇਸ ਰੋਮਾਂਟਿਕ ਗੀਤ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਜਦੋਂਕਿ ਕੋਰੀਓਗ੍ਰਾਫੀ ਗਣੇਸ਼ ਆਚਾਰੀਆ ਨੇ ਕੀਤੀ ਹੈ। 


author

sunita

Content Editor

Related News