ਅਦਾਕਾਰਾ ਰਾਗਿਨੀ ਦਿਵੇਦੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ, ਜਾਣੋ ਕੀ ਸੀ ਵਿਵਾਦ

01/22/2021 3:49:15 PM

ਮੁੰਬਈ (ਬਿਊਰੋ) : ਸੁਪਰੀਮ ਕੋਰਟ ਨੇ ਨਸ਼ੀਲੇ ਪਦਾਰਥ ਰੈਕੇਟ ਮਾਮਲੇ ’ਚ ਕੰਨੜ ਅਦਾਕਾਰਾ ਰਾਗਿਨੀ ਦਿਵੇਦੀ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਕੋਰਟ ਨੇ ਮਾਮਲੇ ’ਚ ਅਦਾਕਾਰਾ ਅਤੇ ਹੋਰਨਾਂ ਨੂੰ ਜ਼ਮਾਨਤ ਨਾ ਦੇਣ ਦੇ ਕਰਨਾਟਕ ਹਾਈਕੋਰਟ ਦੇ ਪਿਛਲੇ ਸਾਲ 3 ਨਵੰਬਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਨਸ਼ੀਲੇ ਪਦਾਰਥਾਂ ’ਤੇ ਰੋਕਥਾਮ ਸਬੰਧੀ ਐੱਨ. ਡੀ. ਪੀ. ਐੱਸ. ਸਿਧਾਰਥ ਲਥੂਰਾ ਨੇ ਕਿਹਾ ਹੈ ਕਿ ਅਦਾਕਾਰਾ ਜੇਲ੍ਹ ’ਚ ਹੈ, ਜਦੋਂਕਿ 3 ਹੋਰ ਸਹਿ-ਦੋਸ਼ੀ ਜ਼ਮਾਨਤ ’ਤੇ ਬਾਹਰ ਹਨ। ਪਿਛਲੇ ਸਾਲ 2 ਦਸਬੰਰ ਨੂੰ ਦਿਵੇਦੀ ਗਿ੍ਰਫ਼ਤਾਰ ਕੀਤਾ ਗਿਆ ਪਰ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਏ ਸਨ। ਉਨ੍ਹਾਂ ਨੇ ਮਾਮਲੇ ਨਾਲ ਜੁੜੇ ਕਈ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ  ਦੀ ਅਪੀਲ ਕੀਤੀ।

ਪ੍ਰੌਸੀਕਿਊਸ਼ਨ ਏਜੰਸੀ ਵਲੋਂ ਪੇਸ਼ ਸਾਲਿਸੀਟਰ ਜਰਨਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਮਾਮਲਾ ਨਿੱਜੀ ਤੌਰ ’ਤੇ ਨਸ਼ੀਲੇ ਪਦਾਰਥਨ ਦੇ ਸੇਵਨ ਦਾ ਨਹੀਂ ਹੈ ਸਗੋਂ ਦਿਵੇਦੀ ਨੇ ਵੱਖ-ਵੱਖ ਥਾਵਾਂ ’ਤੇ ਨਸ਼ੀਲੇ ਪਦਾਰਥ ਦੀ ਸਪਲਾਈ ਕੀਤੀ। ਸਬੂਤ ਨਾਲ ਵੀ ਛੇੜਛਾੜ ਕੀਤੀ ਗਈ ਅਤੇ ਪੇਸ਼ਾਬ ਦੇ ਨਮੂਨੇ ਦੀ ਬਜਾਏ ਪਾਣੀ ਦੇ ਨਮੂਨੇ ਦਿੱਤੇ ਗਏ। ਕੋਰਟ ਨੇ ਕਿਹਾ ਕਿ ਮਾਮਲੇ ’ਚ ਹੁਣ ਤੱਕ ਦੋਸ਼ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ। ਇਹ ਅਜਿਹਾ ਮਾਮਲਾ ਹੈ ਜਿਸ ’ਚ ਜ਼ਮਾਨਤ ਮਿਲਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


sunita

Content Editor

Related News