ਮੁੜ ਖੁੱਲ੍ਹੇਗੀ ਮਰਡਰ ਮਿਸਟਰੀ, ‘ਦ੍ਰਿਸ਼ਯਮ 2’ ਦਾ ਰੀਕਾਲ ਟੀਜ਼ਰ ਰਿਲੀਜ਼ (ਵੀਡੀਓ)

Thursday, Sep 29, 2022 - 02:35 PM (IST)

ਮੁੜ ਖੁੱਲ੍ਹੇਗੀ ਮਰਡਰ ਮਿਸਟਰੀ, ‘ਦ੍ਰਿਸ਼ਯਮ 2’ ਦਾ ਰੀਕਾਲ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– 2 ਤੇ 3 ਅਕਤੂਬਰ, 2014 ਨੂੰ ਸਵਾਮੀ ਚਿਨਮਯਾਨੰਦ ਜੀ ਦੇ ਮਹਾਸਤਿਸੰਗ ’ਚ ਕੀ ਹੋਇਆ ਸੀ? ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ’ ਦੇਖਣ ਵਾਲਿਆਂ ਦੇ ਮਨ ’ਚ ਇਹ ਸਵਾਲ ਅੱਜ ਵੀ ਬਣਿਆ ਹੋਇਆ ਹੈ ਪਰ ਹੁਣ ਇਸ ਦਾ ਜਵਾਬ ਮਿਲਣ ਵਾਲਾ ਹੈ ਕਿਉਂਕਿ ਵਿਜੇ ਸਲਗਾਂਵਕਰ ਆਪਣੇ ਪਰਿਵਾਰ ਨਾਲ ਮੁੜ ਤੋਂ ਵਾਪਸ ਆ ਰਹੇ ਹਨ। ਜੀ ਹਾਂ, ਅਜੇ ਦੇਵਗਨ ‘ਦ੍ਰਿਸ਼ਯਮ 2’ ਲੈ ਕੇ ਆ ਰਹੇ ਹਨ। ਮਰਡਰ ਮਿਸਟਰੀ ਦੇ ਦਫ਼ਨ ਰਾਜ਼ ਖੁੱਲ੍ਹਣ ਇਸ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਸ਼ੈਰੀ ਮਾਨ ਨੇ ਮੰਗੀ ਮੁਆਫ਼ੀ

‘ਦ੍ਰਿਸ਼ਯਮ 2’ ਦੀ ਪਹਿਲੀ ਝਲਕ ਰੋਮਾਂਚ ਪੈਦਾ ਕਰਦੀ ਹੈ। ਟੀਜ਼ਰ ’ਚ ਪੁਰਾਣੀ ਤੇ ਅੱਗੇ ਦੀ ਕਹਾਣੀ ਮਿਕਸ ਕਰਕੇ ਦਿਖਾਈ ਗਈ ਹੈ। ਸੈਕਿੰਡ ਪਾਰਟ ’ਚ ਕਹਾਣੀ ਹੋਰ ਜ਼ਿਆਦਾ ਗੰਭੀਰ ਹੋ ਗਈ ਹੈ। ਇਕ ਮਾਂ ਨੂੰ ਉਸ ਦਾ ਲਾਪਤਾ ਪੁੱਤਰ ਮਿਲੇਗਾ ਜਾਂ ਫਿਰ ਵਿਜੇ ਨੂੰ ਆਪਣਾ ਜੁਰਮ ਕਬੂਲ ਕਰਨਾ ਪਵੇਗਾ, ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਇਸ ਦਾ ਜਵਾਬ ਮਿਲੇਗਾ। ਸੋਸ਼ਲ ਮੀਡੀਆ ’ਤੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

2015 ਨੂੰ ‘ਦ੍ਰਿਸ਼ਯਮ’ ਰਿਲੀਜ਼ ਹੋਈ ਸੀ। ਅਜੇ ਦੇਵਗਨ, ਸ਼੍ਰੇਆ ਸਰਨ, ਮ੍ਰਿਣਾਲ ਜਾਧਵ, ਇਸ਼ਿਤਾ, ਤਬੂ ਤੇ ਰਜਤ ਕਪੂਰ ਦੀ ਇਹ ਫ਼ਿਲਮ ਸੁਪਰਹਿੱਟ ਰਹੀ ਸੀ। ‘ਦ੍ਰਿਸ਼ਯਮ’ ਦਾ ਸੈਕਿੰਡ ਪਾਰਟ 18 ਨਵੰਬਰ, 2022 ਨੂੰ ਰਿਲੀਜ਼ ਹੋਵੇਗਾ। ਫ਼ਿਲਮ ਦੀ ਸਟਾਰਕਾਸਟ ਪੁਰਾਣੀ ਵਾਲੀ ਰੱਖੀ ਗਈ ਹੈ। ਫ਼ਿਲਮ ‘ਦ੍ਰਿਸ਼ਯਮ’ ’ਚ ਅਜੇ ਦੇਵਗਨ ਨੇ ਵਿਜੇ ਸਲਗਾਂਵਕਰ ਦਾ ਕਿਰਦਾਰ ਨਿਭਾਇਆ ਸੀ।

ਦੱਸ ਦੇਈਏ ਕਿ ‘ਦ੍ਰਿਸ਼ਯਮ 2’ ਤੋਂ ਪਹਿਲਾਂ ਇਸ ਸਾਲ ਰਿਲੀਜ਼ ਹੋਈਆਂ ਅਜੇ ਦੇਵਗਨ ਦੀਆਂ ਫ਼ਿਲਮਾਂ ਨੂੰ ਖ਼ਾਸ ਹੁੰਗਾਰਾ ਨਹੀਂ ਮਿਲਿਆ ਹੈ। ਉਨ੍ਹਾਂ ਦੀ ਪਿਛਲੀ ਰਿਲੀਜ਼ ਫ਼ਿਲਮ ‘ਰਨਵੇ 34’ ਖ਼ਾਸ ਨਹੀਂ ਚੱਲੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News