ਸੋਮਵਾਰ ਨੂੰ ਵੀ ‘ਦ੍ਰਿਸ਼ਯਮ 2’ ਨੇ ਕੀਤੀ ਚੰਗੀ ਕਮਾਈ, ਕੁਲ ਕਲੈਕਸ਼ਨ ਹੋਈ ਇੰਨੇ ਕਰੋੜ

Tuesday, Nov 22, 2022 - 10:54 AM (IST)

ਸੋਮਵਾਰ ਨੂੰ ਵੀ ‘ਦ੍ਰਿਸ਼ਯਮ 2’ ਨੇ ਕੀਤੀ ਚੰਗੀ ਕਮਾਈ, ਕੁਲ ਕਲੈਕਸ਼ਨ ਹੋਈ ਇੰਨੇ ਕਰੋੜ

ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ‘ਦ੍ਰਿਸ਼ਯਮ 2’ ਨੇ ਪੂਰੀ ਤਰ੍ਹਾਂ ਆਪਣੀ ਪਕੜ ਬਣਾਈ ਹੋਈ ਹੈ। ਇਸੇ ਦੇ ਚਲਦਿਆਂ ਸੋਮਵਾਰ ਨੂੰ ਵੀ ਫ਼ਿਲਮ ਨੇ ਚੰਗੀ ਕਮਾਈ ਕੀਤੀ ਹੈ।

ਫ਼ਿਲਮ ਨੇ ਪਹਿਲੇ ਸੋਮਵਾਰ ਯਾਨੀ 21 ਨਵੰਬਰ ਨੂੰ 11.87 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 76.01 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਫ਼ਿਲਮ ਨੇ 15.38, ਸ਼ਨੀਵਾਰ ਨੂੰ 21.59, ਐਤਵਾਰ ਨੂੰ 27.17 ਤੇ ਸੋਮਵਾਰ ਨੂੰ ‘ਦ੍ਰਿਸ਼ਯਮ 2’ ਨੇ 11.87 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਸ ਦੇ ਨਾਲ ਹੀ ਫ਼ਿਲਮ 100 ਕਰੋੜ ਕਲੱਬ ’ਚ ਸ਼ਾਮਲ ਹੋਣ ਤੋਂ ਬਸ ਕੁਝ ਕਦਮ ਹੀ ਦੂਰ ਹੈ। ਫ਼ਿਲਮ ਨੂੰ ਫ਼ਿਲਮ ਸਮੀਖਿਅਕਾਂ ਦੇ ਨਾਲ-ਨਾਲ ਦਰਸ਼ਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਫ਼ਿਲਮ ’ਚ ਅਜੇ ਦੇਵਗਨ, ਤੱਬੂ, ਅਕਸ਼ੇ ਖੰਨਾ, ਰਜਤ ਕਪੂਰ, ਸ਼ਰੇਆ ਸਰਨ, ਇਸ਼ੀਤਾ ਦੱਤਾ ਤੇ ਮ੍ਰਣਾਲ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ‘ਦ੍ਰਿਸ਼ਯਮ 1’ ਦਾ ਹੀ ਸੀਕੁਅਲ ਹੈ ਤੇ ਪਹਿਲੀ ਫ਼ਿਲਮ ਦੀ ਕਹਾਣੀ ਨੂੰ ਹੀ ‘ਦ੍ਰਿਸ਼ਯਮ 2’ ’ਚ ਅੱਗੇ ਵਧਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News