ਅਜੇ ਦੇਵਗਨ ਦੀ ਫ਼ਿਲਮ ''ਦ੍ਰਿਸ਼ਯਮ 2'' ਨੂੰ ਲੈ ਕੇ ਭਖਿਆ ਵਿਵਾਦ, ਜਾਣੋ ਕੀ ਹੈ ਮਾਮਲਾ

Thursday, May 06, 2021 - 11:15 AM (IST)

ਮੁੰਬਈ (ਬਿਊਰੋ) : ਫ਼ਿਲਮ 'ਦ੍ਰਿਸ਼ਯਮ' ਮਲਿਆਲਮ ਨਾਲ ਹਿੰਦੀ 'ਚ ਵੀ ਹਿੱਟ ਸਾਬਿਤ ਹੋਈ ਸੀ। ਮਲਿਆਲਮ ਫ਼ਿਲਮ 'ਦ੍ਰਿਸ਼ਯਮ-2' ਵੀ ਸੁਪਰਹਿੱਟ ਬਣ ਚੁੱਕੀ ਹੈ। ਹੁਣ ਹਿੰਦੀ ਬੈਲਟ ਦੇ ਫੈਨਜ਼ ਵੀ 'ਦ੍ਰਿਸ਼ਯਮ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਦੂਜੇ ਹਿੱਸੇ ਦਾ ਹਿੰਦੀ ਵਰਜ਼ਨ ਇਕ ਵਾਰ ਫਿਰ ਅਜੇ ਦੇਵਗਨ ਨਾਲ ਦੇਖਣ ਨੂੰ ਮਿਲੇਗਾ ਪਰ ਇਸ 'ਚ ਹੁਣ ਇਕ ਵੱਡੀ ਅੜਚਨ ਸਾਹਮਣੇ ਆਈ ਹੈ। ਦਰਅਸਲ ਮੰਗਲਵਾਰ ਫ਼ਿਲਮ ਦੇ ਹਿੰਦੀ ਰਾਈਟਸ ਖਰੀਦ ਲਏ ਗਏ ਸਨ। ਇਸ ਫ਼ਿਲਮ ਦੇ ਹਿੰਦੀ ਰੀਮੇਕ ਦੀ ਅਨਾਊਂਸਮੈਂਟ ਦੇ ਨਾਲ ਹੀ ਵਿਵਾਦ ਵੀ ਸਾਹਮਣੇ ਆ ਚੁੱਕਾ ਹੈ।

ਫ਼ਿਲਮ ਦੇ ਰਾਈਟਸ 'ਤੇ ਸ਼ੁਰੂ ਹੋਇਆ ਵਿਵਾਦ
'ਦ੍ਰਿਸ਼ਯਮ 2' ਦੇ ਰਾਇਟਸ ਪੈਨੋਰਮਾ ਸਟੂਡੀਓ ਅਤੇ ਕੁਮਾਰ ਮੰਗਤ ਨੇ ਮਿਲ ਕੇ ਖਰੀਦੇ ਹਨ। ਇਕ ਰਿਪੋਰਟ ਮੁਤਾਬਕ ਦ੍ਰਿਸ਼ਯਮ ਦੇ ਪਹਿਲੇ ਪਾਰਟ ਨੂੰ ਪਨੋਰਮਾ ਤੇ ਕੁਮਾਰ ਮੰਗਤ ਨਾਲ ਵਾਇਕਾਮ 18 ਮੋਸ਼ਨ ਪਿਕਚਰਸ ਨੇ ਮਿਲ ਕੇ ਬਣਾਇਆ ਸੀ ਪਰ ਇਸ ਵਾਰ ਕੁਮਾਰ ਮੰਗਤ ਤੇ ਪੈਨੋਰਮਾ ਨੇ ਮਿਲ ਕੇ ਫ਼ਿਲਮ ਦੇ ਅਧਿਕਾਰ ਖਰੀਦੇ ਹਨ। ਇਨ੍ਹਾਂ ਦੋਵਾਂ ਨੇ ਵਾਇਕਾਮ 18 ਤੋਂ ਇਸ ਪ੍ਰਾਜੈਕਟ 'ਤੇ ਦੂਰੀ ਬਣਾ ਲਈ ਹੈ। ਦੂਜੇ ਪਾਸੇ ਵਾਇਕਾਮ 18 ਨੇ ਫ਼ਿਲਮ ਦੇ ਰਾਇਟਸ 'ਤੇ ਦਾਅਵਾ ਕੀਤਾ ਹੈ।

PunjabKesari

ਵਾਇਕਾਮ 18 ਨੇ ਦਰਜ ਕਰਵਾਇਆ ਕੇਸ
ਖ਼ਬਰਾਂ ਮੁਤਾਬਕ ਵਾਇਕਾਮ 18 ਨੇ ਸਾਫ਼ ਕਰ ਦਿੱਤਾ ਹੈ ਕਿ ਫ਼ਿਲਮ ਦੇ ਨਿਰਮਾਤਾ ਉਨ੍ਹਾਂ ਨੂੰ ਇਸ ਪ੍ਰਾਜੈਕਟ ਤੋਂ ਵੱਖ ਨਹੀਂ ਕਰ ਸਕਦੇ। ਵਾਇਕਾਮ 18 ਵੱਲੋਂ ਕਿਹਾ ਗਿਆ ਕਿ ਕੁਮਾਰ ਮੰਗਤ ਉਨ੍ਹਾਂ ਨੂੰ ਵੱਖ ਕਰਕੇ ਫ਼ਿਲਮ ਦਾ ਨਿਰਮਾਣ ਨਹੀਂ ਕਰ ਸਕਦੇ। ਦੋਵਾਂ ਧਿਰਾਂ 'ਚ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਕਿ ਇਸ ਦਰਮਿਆਨ ਵਾਇਕਾਮ 18 ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। 

ਕੁਮਾਰ ਮੰਗਤ ਨੇ ਵੱਟੀ ਚੁੱਪ 
ਇਸ ਮੁੱਦੇ ਨੂੰ ਲੈ ਕੇ ਕੁਮਾਰ ਮੰਗਤ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਫ਼ਿਲਮ 'ਤੇ ਮੁਸੀਬਤ ਦੇ ਬੱਦਲ ਛਾਏ ਹੋਏ ਹਨ। ਕੁਮਾਰ ਮੰਗਤ ਨੇ ਹਾਲੇ ਤੱਕ ਇਸ ਮਾਮਲੇ 'ਤੇ ਚੁੱਪ ਹੀ ਵੱਟ ਕੇ ਰੱਖੀ ਹੈ।


sunita

Content Editor

Related News