ਦ੍ਰਿਸ਼ਟੀ ਗਰੇਵਾਲ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਇੰਝ ਨਿਭਾਈ ਭੈਣ ਨੇ ''ਵਟਨਾ ਲਗਾਉਣ'' ਦੀ ਰਸਮ (ਵੀਡੀਓ)

11/09/2021 5:22:29 PM

ਚੰਡੀਗੜ੍ਹ (ਬਿਊਰੋ) - ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਪੰਜਾਬ 'ਚ ਸਰਦ ਰੁੱਤ 'ਚ ਜ਼ਿਆਦਾ ਵਿਆਹ ਕੀਤੇ ਜਾਂਦੇ ਹਨ। ਅਜਿਹੇ 'ਚ ਪੰਜਾਬੀ ਅਤੇ ਟੀ. ਵੀ. ਜਗਤ ਦੀ ਖ਼ੂਬਸੂਰਤ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ 'ਚ ਵੀ ਵਿਆਹ ਦੀ ਚਹਿਲ ਪਹਿਲ ਸ਼ੁਰੂ ਚੁੱਕੀ ਹੈ। ਉਨ੍ਹਾਂ ਦੇ ਘਰ 'ਚ ਵਿਆਹ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਜੀ ਹਾਂ ਉਨ੍ਹਾਂ ਦੇ ਭਰਾ ਦਾ ਵਿਆਹ ਹੋਣ ਜਾ ਰਿਹਾ ਹੈ, ਜਿਸ ਕਰਕੇ ਘਰ 'ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

ਪੰਜਾਬੀ ਵਿਆਹ 'ਚ ਹੁੰਦੀ ਇੱਕ ਰਸਮ 'ਵਟਨਾ ਲਾਉਣ' ਦੀ ਰਸਮ ਦਾ ਵੀਡੀਓ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਵਟਨਾ ਚੰਦਨ, ਤਿਲ, ਚਾਰੂੰਜੀ, ਸਰੋਂ ਆਦਿ ਵਸਤਾਂ ਦਾ ਬਣਾਇਆ ਜਾਂਦਾ ਆਟਾ ਹੁੰਦਾ ਹੈ, ਜਿਸ ਨੂੰ ਸਰੋਂ ਦੇ ਤੇਲ 'ਚ ਗੁੰਨ ਕੇ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਸਰੀਰ 'ਤੇ ਲਗਾਇਆ ਜਾਂਦਾ ਹੈ। ਵੀਡੀਓ 'ਚ ਦੇਖ ਸਕਦੇ ਹੋ ਉਹ ਆਪਣੇ ਭਰਾ ਦੇ ਵਟਨਾ ਲਗਾ ਰਹੀ ਹੈ ਅਤੇ ਸ਼ੁਭਕਾਮਨਾਵਾਂ ਦੇ ਰਹੀ ਹੈ। 

ਦੱਸ ਦਈਏ ਕਿ ਇਸ ਵੀਡੀਓ ਨੂੰ ਪੋਸਟ ਕਰਦਿਆਂ ਦ੍ਰਿਸ਼ਟੀ ਗਰੇਵਾਲ ਨੇ ਕੈਪਸ਼ਨ 'ਚ ਲਿਖਿਆ ਹੈ, ''ਮੇਰੇ ਵੀਰੇ ਦਾ ਵਿਆਹ...।'' ਪ੍ਰਸ਼ੰਸਕਾਂ ਵਲੋਂ ਦ੍ਰਿਸ਼ਟੀ ਗਰੇਵਾਲ ਦਾ ਇਹ ਵੀਡੀਓ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਵੀਡੀਓ 'ਚ ਦ੍ਰਿਸ਼ਟੀ ਗਰੇਵਾਲ ਪੀਲੇ ਰੰਗ ਦੇ ਪੰਜਾਬੀ ਆਉਟਫਿੱਟ 'ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਇਸ ਸਾਲ ਦ੍ਰਿਸ਼ਟੀ ਗਰੇਵਾਲ ਦਾ ਵਿਆਹ ਬਾਲੀਵੁੱਡ ਅਦਾਕਾਰ ਅਭੈ ਅਤਰੀ ਨਾਲ ਹੋਇਆ ਹੈ।  

ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਜਗਤ 'ਚ ਆਪਣੀ ਅਦਾਕਾਰੀ ਨਾਲ ਵਾਹ-ਵਾਹੀ ਖੱਟ ਚੁੱਕੀ ਹੈ। ਇਹ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ 'ਜੋੜੀ' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ 'ਬੈਸਟ ਆਫ ਲੱਕ' ਅਤੇ 'ਮਿੱਟੀ ਨਾ ਫਰੋਲ ਜੋਗੀਆ' 'ਹਾਰਡ ਕੌਰ', 'ਮੁਕਲਾਵਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।


sunita

Content Editor

Related News