ਜਦੋਂ ਇਕ ਕਾਲਰ ਨੇ ਡਰੇਕ ਨੂੰ ਪੁੱਛਿਆ- ‘ਕੀ ਸਿੱਧੂ ਉਸ ਦਾ ਦੋਸਤ ਹੈ?’, ਜਾਣੋ ਕੀ ਮਿਲਿਆ ਜਵਾਬ

06/04/2023 1:10:25 PM

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਦੇਸ਼-ਵਿਦੇਸ਼ਾਂ ’ਚ ਬੀਤੀ 29 ਮਈ ਨੂੰ ਪਹਿਲੀ ਬਰਸੀ ਮਨਾਈ ਗਈ। ਇਸ ਦੌਰਾਨ ਸਿੱਧੂ ਦੇ ਪ੍ਰਸ਼ੰਸਕਾਂ ਵਲੋਂ ਜਗ੍ਹਾ-ਜਗ੍ਹਾ ਸੇਵਾ ਦੇ ਕੰਮ ਵੀ ਕੀਤੇ ਗਏ।

ਉਥੇ ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਹਾਲੀਵੁੱਡ ਰੈਪਰ ਡਰੇਕ ਨੂੰ ਇਕ ਕਾਲਰ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਕਾਲਰ ਡਰੇਕ ਨੂੰ ਸਵਾਲ ਕਰਦਾ ਹੈ ਕਿ ਕੀ ਸਿੱਧੂ ਮੂਸੇ ਵਾਲਾ ਉਸ ਦਾ ਦੋਸਤ ਹੈ?

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

ਇਸ ਸਵਾਲ ਦੇ ਜਵਾਬ ’ਚ ਡਰੇਕ ਕਹਿੰਦਾ ਹੈ, ‘‘ਮੈਂ ਉਸ ਨਾਲ ਕਈ ਵਾਰ ਗੱਲਬਾਤ ਕੀਤੀ ਹੈ ਪਰ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ। ਅਸੀਂ ਬਹੁਤ ਗੱਲਾਂ ਮਾਰੀਆਂ ਹਨ, ਉਹ ਬਹੁਤ ਵਧੀਆ ਇਨਸਾਨ ਸੀ। ਉਸ ਲਈ ਬਹੁਤ ਸਾਰਾ ਪਿਆਰ ਹੈ।’’

ਇਸ ਦੇ ਨਾਲ ਹੀ ਵੀਡੀਓ ਦੇ ਅਖੀਰ ’ਚ ਡਰੇਕ ਨੂੰ ‘ਰੈਸਟ ਇਨ ਪੀਸ ਸਿੱਧੂ ਮੂਸੇ ਵਾਲਾ’ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਇਹ ਅਫਵਾਹਾਂ ਅਕਸਰ ਸਾਹਮਣੇ ਆਉਂਦੀਆਂ ਹਨ ਕਿ ਸਿੱਧੂ ਤੇ ਡਰੇਕ ਦਾ ਇਕੱਠਿਆਂ ਕੋਈ ਗੀਤ ਭਵਿੱਖ ’ਚ ਰਿਲੀਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਗੀਤ ਕਦੋਂ ਰਿਲੀਜ਼ ਹੋਣਾ ਹੈ, ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News