ਸੋਨਾਕਸ਼ੀ ਸਿਨ੍ਹਾ ਤੇ ਹੁਮਾ ਕੁਰੈਸ਼ੀ ਦੀ ‘ਡਬਲ ਐਕਸਐੱਲ’ ਫ਼ਿਲਮ ਸੁਰਖ਼ੀਆਂ ’ਚ

Friday, Oct 21, 2022 - 01:50 PM (IST)

ਸੋਨਾਕਸ਼ੀ ਸਿਨ੍ਹਾ ਤੇ ਹੁਮਾ ਕੁਰੈਸ਼ੀ ਦੀ ‘ਡਬਲ ਐਕਸਐੱਲ’ ਫ਼ਿਲਮ ਸੁਰਖ਼ੀਆਂ ’ਚ

ਮੁੰਬਈ (ਬਿਊਰੋ)– ਅਜੋਕੇ ਸਮੇਂ ’ਚ ਬਾਲੀਵੁੱਡ ਨੇ ਕੁਝ ਅਜਿਹੇ ਵਿਸ਼ਿਆਂ ਨੂੰ ਚੁਣਿਆ ਹੈ, ਜਿਨ੍ਹਾਂ ਤੋਂ ਲੋਕ ਕਤਰਾਉਂਦੇ ਹਨ। ‘ਡਬਲ ਐਕਸਐੱਲ’ ਵੀ ਅਜਿਹੇ ਹੀ ਮੁੱਦੇ ’ਤੇ ਬਣੀ ਫ਼ਿਲਮ ਹੈ।

ਸੋਨਾਕਸ਼ੀ ਸਿਨ੍ਹਾ ਤੇ ਹੁਮਾ ਕੁਰੈਸ਼ੀ ਦੀ ‘ਡਬਲ ਐਕਸਐੱਲ’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਇਹ ਦੋ ਪਲੱਸ-ਸਾਈਜ਼ ਔਰਤਾਂ ਦੀ ਕਹਾਣੀ ਹੈ, ਜੋ ਆਪਣੇ ਸੁਪਨਿਆਂ ਦੀ ਤਲਾਸ਼ ’ਚ ਹਨ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

ਸਤਰਾਮ ਰਮਾਨੀ ਵਲੋਂ ਨਿਰਦੇਸ਼ਿਤ, ਸਲਾਈਸ ਆਫ ਲਾਈਫ ਕਾਮੇਡੀ-ਡਰਾਮਾ, ਜੋ ਸਰੀਰ ਦੇ ਭਾਰ ਦੀ ਰੂੜੀਵਾਦੀ ਸੋਚ ਨੂੰ ਚੁਣੌਤੀ ਦਿੰਦੀ ਹੈ ਤੇ ਇਕ ਮਜ਼ਬੂਤ ​​ਸੁਨੇਹਾ ਦਿੰਦੀ ਹੈ ਕਿ ਜੇਕਰ ਤੁਸੀਂ ਸੁਪਨੇ ਦੇਖਦੇ ਹੋ ਤਾਂ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ। ਇਹ ਫ਼ਿਲਮ ਯਕੀਨੀ ਤੌਰ ’ਤੇ ਕਨੈਕਟ ਕਰ ਸਕੇਗੀ।

‘ਡਬਲ ਐਕਸਐੱਲ’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼, ਵਾਕਾਓ ਫ਼ਿਲਮਜ਼ ਤੇ ਮੁਦੱਸਰ ਅਜ਼ੀਜ਼ ਵਲੋਂ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਵਾਕਾਓ ਫ਼ਿਲਮਜ਼, ਐਲੇਮੈਨ 3 ਐਂਟਰਟੇਨਮੈਂਟ ਤੇ ਰਿਕਲਾਈਨਿੰਗ ਸੀਟਸ ਸਿਨੇਮਾ ਪ੍ਰੋਡਕਸ਼ਨ ਦੀ ਹੈ। ਇਹ ਫ਼ਿਲਮ 4 ਨਵੰਬਰ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News