ਜੰਗਲੀ ਪਿਕਚਰਜ਼ ਨੇ ਡਾਇਰੈਕਟਰ ਗਿਆਨਵੇਲ ਨਾਲ ਕੀਤਾ ਫ਼ਿਲਮ ‘ਡੋਸਾ ਕਿੰਗ’ ਦਾ ਐਲਾਨ

Tuesday, Jul 26, 2022 - 01:37 PM (IST)

ਜੰਗਲੀ ਪਿਕਚਰਜ਼ ਨੇ ਡਾਇਰੈਕਟਰ ਗਿਆਨਵੇਲ ਨਾਲ ਕੀਤਾ ਫ਼ਿਲਮ ‘ਡੋਸਾ ਕਿੰਗ’ ਦਾ ਐਲਾਨ

ਮੁੰਬਈ (ਬਿਊਰੋ)– ਜੰਗਲੀ ਪਿਕਚਰਜ਼ ਨੇ ‘ਤਲਵਾਰ’ ਤੇ ‘ਰਾਜ਼ੀ’ ਵਰਗੀਆਂ ਦਮਦਾਰ ਫ਼ਿਲਮਾਂ ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਹਨ। ਹਾਲ ਹੀ ’ਚ ਜੰਗਲੀ ਪਿਕਚਰਜ਼ ਨੇ ਅਗਲੀ ਫ਼ਿਲਮ ਦਾ ਐਲਾਨ ਕੀਤਾ ਹੈ। ਇਸ ਐਪਿਕ ਡਰਾਮਾ ਥ੍ਰਿਲਰ ਦਾ ਨਾਂ ‘ਡੋਸਾ ਕਿੰਗ’ ਹੈ।

ਇਹ ਜੀਵਨਜੋਤੀ ਸੰਤਕੁਮਾਰ ਦੇ ਜੀਵਨ ਤੋਂ ਪ੍ਰੇਰਿਤ ਹੈ, ਜਿਨ੍ਹਾਂ ’ਤੇ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਤੀਜੇ ਵਜੋਂ ਉਸ ਨੂੰ 18 ਸਾਲਾਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਸੀ। ‘ਪੀ. ਰਾਜਾਗੋਪਾਲ ਬਨਾਮ ਸਟੇਟ ਆਫ਼ ਤਾਮਿਲਨਾਡੂ’ ਦੇ ਅਧਿਕਾਰ ਜੰਗਲੀ ਪਿਕਚਰਜ਼ ਨੇ ਹਾਸਲ ਕਰ ਲਏ ਹਨ।

ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ

ਜੰਗਲੀ ਪਿਕਚਰਜ਼ ਨੇ ਐੱਸ. ਡਾਇਰੈਕਟਰ ਟੀ. ਜੇ. ਗਿਆਨਵੇਲ ਦਾ ਨਾਂ ਫਾਈਨਲ ਕੀਤਾ ਹੈ। ਟੀ. ਜੇ. ਗਿਆਨਵੇਲ ‘ਡੋਸਾ ਕਿੰਗ’ ਨਾਲ ਹਿੰਦੀ ਸਿਨੇਮਾ ’ਚ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡ ਜੇਤੂ ‘ਸੂਰੀਆ’ ਨਾਲ ਅਗਲੇ ਪ੍ਰਾਜੈਕਟ ਦਾ ਐਲਾਨ ਕੀਤਾ ਸੀ।

ਗਿਆਨਵੇਲ ਭਾਸ਼ਾ ਤੇ ਸੱਭਿਆਚਾਰ ’ਚ ਸਬੰਧਤ ਪਾਤਰ ਬਣਾਉਣ ਲਈ ਤੇ ਵਿਆਪਕ ਤੌਰ ’ਤੇ ਸਬੰਧਤ ਸਟੋਰੀ ਟੈਲਿੰਗ ਲਈ ਜਾਣਿਆ ਜਾਂਦਾ ਹੈ। ਗਿਆਨਵੇਲ ਦੀ ਪਿਛਲੀ ਰਿਲੀਜ਼ ਹੋਈ ਤਾਮਿਲ ਫ਼ਿਲਮ ‘ਜੈ ਭੀਮ’ ਨੂੰ ਦਰਸ਼ਕਾਂ ਤੇ ਆਲੋਚਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News