ਰਾਜਸ਼੍ਰੀ ਤੇ ਜੀਓ ਸਟੂਡੀਓਜ਼ ਦੀ ‘ਦੋਨੋਂ’ 5 ਅਕਤੂਬਰ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

Sunday, Aug 20, 2023 - 10:50 AM (IST)

ਰਾਜਸ਼੍ਰੀ ਤੇ ਜੀਓ ਸਟੂਡੀਓਜ਼ ਦੀ ‘ਦੋਨੋਂ’ 5 ਅਕਤੂਬਰ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਨਵੇਂ ਡਾਇਰੈਕਟਰ ਅਵਨੀਸ਼ ਐੱਸ. ਬੜਜਾਤੀਆ ਦੀ ਫ਼ਿਲਮ ‘ਦੋਨੋਂ’ ਦੇ ਟੀਜ਼ਰ ਤੇ ਗੀਤਾਂ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਨ੍ਹਾਂ ਉੱਭਰਦੇ ਅਦਾਕਾਰਾਂ ਰਾਜਵੀਰ ਦਿਓਲ ਤੇ ਪਲੋਮਾ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੀ ਹੈ।

ਇਸ ਦੌਰਾਨ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਇਹ ਫ਼ਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਇਕ ਲੈਵਿਸ਼ ਡੈਸਟੀਨੇਸ਼ਨ ਵੈਡਿੰਗ ਦਾ ਬੈਕਡ੍ਰਾਪ ਹੈ, ਜਿਥੇ ਲਾੜੀ ਦਾ ਦੋਸਤ ਦੇਵ (ਰਾਜਵੀਰ) ਲਾੜੇ ਦੀ ਦੋਸਤ ਮੇਘਨਾ (ਪਲੋਮਾ) ਨੂੰ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਇਤਿਹਾਸ ਦਰਸਾਉਂਦੀ ਫ਼ਿਲਮ ‘ਮਸਤਾਨੇ’ ਦਾ ਪਹਿਲਾ ਗੀਤ ‘ਸ਼ਹਿਜ਼ਾਦਾ’ ਰਿਲੀਜ਼, ਦੇਖੋ ਵੀਡੀਓ

ਇਕ ਸ਼ਾਨਦਾਰ ਭਾਰਤੀ ਵਿਆਹ ਦੌਰਾਨ ਦੋ ਅਜਨਬੀਆਂ ਵਿਚਕਾਰ ਇਕ ਦਿਲ ਨੂੰ ਛੂਹ ਲੈਣ ਵਾਲੀ ਯਾਤਰਾ ਸ਼ੁਰੂ ਹੁੰਦੀ ਹੈ। ‘ਦੋਨੋਂ’ ਇਕ ਸ਼ਹਿਰੀ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ, ਜੋ ਰੋਮਾਂਸ, ਰਿਸ਼ਤਿਆਂ ਤੇ ਦਿਲ ਦੇ ਮਾਮਲਿਆਂ ਨੂੰ ਸੈਲੀਬ੍ਰੇਟ ਕਰਦੀ ਹੈ।

ਰਾਜਸ਼੍ਰੀ ਪ੍ਰੋਡਕਸ਼ਨ ਹਾਊਸ ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਦੀ 75 ਸਾਲਾਂ ਦੀ ਵਿਰਾਸਤ ਨੂੰ ਜਾਰੀ ਰਖਦਾ ਹੈ। ਇਹ ਪ੍ਰੋਡਕਸ਼ਨ ਨਵੀਆਂ ਪ੍ਰਤਿਭਾਵਾਂ ਨੂੰ ਲਾਂਚ ਕਰਦਾ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News