ਏਜੰਡੇ ''ਤੇ ਆਧਾਰਿਤ ਫ਼ਿਲਮਾਂ ਬਣਾ ਕੇ ਸਿਨੇਮਾ ਦੀ ਦੁਰਵਰਤੋਂ ਨਾ ਕਰੋ : ਗੁਰਪ੍ਰੀਤ ਘੁੱਗੀ
Thursday, Sep 05, 2024 - 01:29 PM (IST)
ਐਂਟਰਟੇਨਮੈਂਟ ਡੈਸਕ - ਅਦਾਕਾਰ ਅਤੇ ਸਾਂਸਦ ਮੈਂਬਰ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਕਾਮੇਡੀਅਨ ਅਤੇ ਐਕਟਰ ਗੁਰਪ੍ਰੀਤ ਸਿੰਘ ਉਰਫ ਗੁਰਪ੍ਰੀਤ ਘੁੱਗੀ ਨੇ ਇਸ ਫ਼ਿਲਮ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਘੁੱਗੀ ਨੇ ਕਿਹਾ ਕਿ ਕਿਸੇ ਵੀ ਏਜੰਡੇ ਦੇ ਆਧਾਰ 'ਤੇ ਕੋਈ ਫ਼ਿਲਮ ਨਹੀਂ ਬਣਾਈ ਜਾਣੀ ਚਾਹੀਦੀ ਅਤੇ ਨਾ ਹੀ ਸਿਨੇਮਾ ਦੀ ਦੁਰਵਰਤੋਂ ਹੋਣੀ ਚਾਹੀਦੀ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਇਹ ਗੱਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਪ੍ਰਮੋਸ਼ਨ ਦੌਰਾਨ ਆਖੀ। ਇਸ ਟੂਰ ਦੌਰਾਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜੈਸਮੀਨ ਭਸੀਨ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੋ ਵੀ ਆਪਣੇ-ਆਪ ਨੂੰ ਸਹੀ ਲੱਗਦਾ ਹੈ, ਇਹ ਸਿਨੇਮਾ ਹੈ। ਅਜਿਹਾ ਸੋਚਣਾ ਗਲਤ ਹੈ। ਖ਼ਾਸਕਰ ਜੇ ਤੁਹਾਡੇ ਕੋਲ ਸੱਚੇ ਇਤਿਹਾਸਕ ਫੈਕਟਸ ਪਏ ਹਨ ਤਾਂ ਇਹ ਇੱਕ ਗਲਤ ਗੱਲ ਹੈ। ਘੁੱਗੀ ਨੇ ਕਿਹਾ ਕਿ ਤੁਹਾਡੀ ਖੋਜ ਦੀ ਘਾਟ ਹੈ। ਇਸ ਸਥਿਤੀ 'ਚ ਸਰੋਤੇ ਜਾਂ ਕੋਈ ਧਾਰਮਿਕ ਸੰਸਥਾ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਫ਼ਿਲਮ ਨਹੀਂ ਦੇਖੀ ਪਰ ਟਰੇਲਰ 'ਚ ਦਿਖਾਏ ਗਏ ਸੀਨ 'ਤੇ ਇਤਰਾਜ਼ ਕਰਨਾ ਜ਼ਰੂਰੀ ਹੈ ਅਤੇ ਲੋਕ ਵੀ ਇਤਰਾਜ਼ ਕਰਨਗੇ। ਕੰਗਨਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਫ਼ਿਲਮ 'ਚ ਕੰਗਨਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਕਈ ਸਿੱਖ ਧਾਰਮਿਕ ਜਥੇਬੰਦੀਆਂ ਨੇ ਇਸ ਫ਼ਿਲਮ ਦੀ ਆਲੋਚਨਾ ਕੀਤੀ ਅਤੇ ਇਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ
ਇਨ੍ਹਾਂ ਸੰਗਠਨਾਂ ਦਾ ਦਾਅਵਾ ਹੈ ਕਿ ਇਹ ਫ਼ਿਲਮ ਫਿਰਕੂ ਤਣਾਅ ਭੜਕਾ ਸਕਦੀ ਹੈ ਅਤੇ ਗ਼ਲਤ ਜਾਣਕਾਰੀ ਫੈਲਾ ਸਕਦੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਸੈਂਸਰ ਬੋਰਡ ਨੇ ਇਸ ਤੋਂ ਵਿਵਾਦਤ ਸੀਨ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਬਾਰੇ ਕੰਗਨਾ ਨੇ ਕਿਹਾ ਹੈ ਕਿ ਉਹ ਆਪਣੀ ਫ਼ਿਲਮ 'ਐਮਰਜੈਂਸੀ' ਲਈ ਅਦਾਲਤ 'ਚ ਲੜੇਗੀ ਅਤੇ ਬਿਨਾਂ ਕਿਸੇ ਕਟੌਤੀ ਦੇ ਇਸ ਨੂੰ ਰਿਲੀਜ਼ ਕਰੇਗੀ ਕਿਉਂਕਿ ਉਹ ਤੱਥਾਂ ਨੂੰ ਬਦਲਣਾ ਨਹੀਂ ਚਾਹੁੰਦੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।