ਆਮਿਰ ਖ਼ਾਨ ਨਾਲ ਫ਼ਿਲਮਾਂ ''ਚ ਕੰਮ ਕਰਨ ਵਾਲਾ ਇਹ ਅਦਾਕਾਰ ਸਬਜ਼ੀ ਵੇਚਣ ਲਈ ਹੋਇਆ ਮਜ਼ਬੂਰ (ਵੀਡੀਓ)

Monday, Jun 29, 2020 - 10:40 AM (IST)

ਆਮਿਰ ਖ਼ਾਨ ਨਾਲ ਫ਼ਿਲਮਾਂ ''ਚ ਕੰਮ ਕਰਨ ਵਾਲਾ ਇਹ ਅਦਾਕਾਰ ਸਬਜ਼ੀ ਵੇਚਣ ਲਈ ਹੋਇਆ ਮਜ਼ਬੂਰ (ਵੀਡੀਓ)

ਮੁੰਬਈ (ਬਿਊਰੋ) — ਮਸ਼ਹੂਰ ਅਦਾਕਾਰ ਆਮਿਰ ਖ਼ਾਨ ਨਾਲ ਫ਼ਿਲਮ 'ਗੁਲਾਮ' 'ਚ ਕੋ ਸਟਾਰ ਰਹੇ ਟੀ. ਵੀ. ਅਦਾਕਾਰ ਜਾਵੇਦ ਹੈਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 80 ਤੇ 90 ਦੇ ਦਹਾਕੇ 'ਚ ਕਈ ਫ਼ਿਲਮਾਂ 'ਚ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕਰ ਚੁੱਕੇ ਜਾਵੇਦ ਹੈਦਰ ਠੇਲੇ 'ਤੇ ਸਬਜ਼ੀ ਵੇਚਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਕੋਈ ਗੀਤ ਗੁਣਗੁਣਾ ਰਹੇ ਹਨ। ਡਾਲੀ ਬਿੰਦਰਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ ਹੈ 'ਇਹ ਇੱਕ ਅਦਾਕਾਰ ਹੈ, ਅੱਜ ਉਹ ਸਬਜ਼ੀ ਵੇਚ ਰਿਹਾ ਹੈ ਜਾਵੇਦ ਹੈਦਰ।'

 
 
 
 
 
 
 
 
 
 
 
 
 
 

He is an actor aaj woh sabzi bech raha hain Born: India. Javed Hyder is an Indian actor associated with the movie Baabarr (2009), and TV series Jeannie Aur Juju (2012). His 2017 release includes the Hindi drama film Life Ki Aisi Ki Taisi.

A post shared by Dolly Bindra (@dollybindra) on Jun 24, 2020 at 2:14pm PDT

ਦੱਸ ਦਈਏ ਕਿ ਤਾਲਾਬੰਦੀ ਕਾਰਨ ਜਾਵੇਦ ਹੈਦਰ ਸਮੇਤ ਹੋਰ ਕਈ ਕਲਾਕਾਰ ਆਰਥਿਕ ਸੰਕਟ 'ਚੋਂ ਗੁਜ਼ਰ ਰਹੇ ਹਨ। ਇਸ ਤੋਂ ਪਹਿਲਾਂ ਟੀ. ਵੀ. ਅਦਾਕਾਰ ਰਾਜੇਸ਼ ਕਰੀਰ ਨੇ ਵੀ ਆਪਣੀ ਆਰਥਿਕ ਹਾਲਤ ਦੱਸਦੇ ਹੋਏ ਮਦਦ ਦੀ ਗੁਹਾਰ ਲਾਈ ਸੀ। ਉਨ੍ਹਾਂ ਦੀ ਇਸ ਅਪੀਲ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਸਨ।


author

sunita

Content Editor

Related News