ਤਾਪਸੀ ਪਨੂੰ ਸਟਾਰਰ ਫ਼ਿਲਮ ‘ਦੁਬਾਰਾ’ ਦਾ ਟਰੇਲਰ ਰਿਲੀਜ਼ (ਵੀਡੀਓ)

07/28/2022 1:23:19 PM

ਮੁੰਬਈ (ਬਿਊਰੋ)– ਲੰਡਨ ਫ਼ਿਲਮ ਫੈਸਟੀਵਲ ਤੇ ਫੈਂਟਾਸੀਆ ਫ਼ਿਲਮ ਫੈਸਟੀਵਲ 2022 ਵਰਗੇ ਸਭ ਤੋਂ ਵੱਕਾਰੀ ਫ਼ਿਲਮ ਫੈਸਟੀਵਲਾਂ ’ਚੋਂ ਇਕ ’ਚ ਓਪਨਿੰਗ ਕਰਨ ਤੋਂ ਬਾਅਦ ‘ਦੁਬਾਰਾ’ ਦਾ ਟਰੇਲਰ ਹੁਣ ਰਿਲੀਜ਼ ਕੀਤਾ ਗਿਆ ਹੈ। ਏਕਤਾ ਆਰ. ਕਪੂਰ ਦੀ ਕਲਟ ਮੂਵੀਜ਼ ਨੇ ਕੱਲ ਦੁਪਹਿਰ 2:12 ਵਜੇ ਅਨੁਰਾਗ ਕਸ਼ਯਪ ਵਲੋਂ ਨਿਰਦੇਸ਼ਿਤ ਨਵੇਂ ਯੁੱਗ ਦੀ ਥ੍ਰਿਲਰ ‘ਦੁਬਾਰਾ’ ਦਾ ਟਰੇਲਰ ਰਿਲੀਜ਼ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਗੀਤ ’ਚ ਜੈਨੀ ਜੌਹਲ ਨੇ ਸਰਕਾਰ ਦੇ ਨਾਲ ਕਲਾਕਾਰਾਂ ਨੂੰ ਪਾਈ ਝਾੜ (ਵੀਡੀਓ)

ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਦਕਿ ਤਾਪਸੀ ਟੀ. ਵੀ. ਸਕ੍ਰੀਨ ਰਾਹੀਂ ਇਕ ਸਰਪ੍ਰਾਈਜ਼ ਪੈਕੇਜ ਦੇ ਰੂਪ ’ਚ ਸਾਹਮਣੇ ਆਈ ਹੈ। ‘ਦੁਬਾਰਾ’ ਦਾ ਟਰੇਲਰ ਸਾਲ 2022 ’ਚ ਰਿਲੀਜ਼ ਹੋਏ ਸਭ ਤੋਂ ਦਿਲਚਸਪ ਤੇ ਮਨੋਰੰਜਕ ਟਰੇਲਰਾਂ ’ਚੋਂ ਇਕ ਹੈ।

ਮੇਕਰਜ਼ ਨੇ ਪੂਰੇ ਟਰੇਲਰ ਦੌਰਾਨ ਦਰਸ਼ਕਾਂ ਨੂੰ ਸਸਪੈਂਸ, ਡਰ ਤੇ ਅਲਾਰਮ ’ਚ ਰੱਖਿਆ ਹੈ। ‘ਦੁਬਾਰਾ’ ਦਾ ਹਰ ਫਰੇਮ ਰੋਮਾਂਚਕ ਹੈ, ਦਰਸ਼ਕਾਂ ਨੂੰ ਕੀਲ ਕੇ ਰੱਖਦਾ ਹੈ। ਫ਼ਿਲਮ ਲਈ ਬੀ. ਜੀ. ਐੱਮ. ਦਾ ਕੰਮ ਇੰਨਾ ਸ਼ਾਨਦਾਰ ਹੈ ਕਿ ਇਹ ਤੁਹਾਨੂੰ ਪ੍ਰਭਾਵਿਤ ਕਰਦਾ ਹੈ।

ਟਰੇਲਰ ਦੀ ਕਹਾਣੀ ਸਮਝਣਯੋਗ ਹੈ, ਫਿਰ ਵੀ ਨਿਰਮਾਤਾਵਾਂ ਨੇ ਦਰਸ਼ਕਾਂ ਲਈ ਖਾਲ੍ਹੀ ਥਾਂ ਛੱਡੀ ਹੈ। ਇਹ ਫ਼ਿਲਮ 19 ਅਗਸਤ, 2022 ਨੂੰ ਸਾਰੇ ਨੇੜਲੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News