ਵਿਆਹ ਦੇ 1 ਮਹੀਨੇ ਬਾਅਦ 38 ਸਾਲਾ ਅਦਾਕਾਰਾ ਦਾ ਵੀਡੀਓ ਹੋਇਆ ਵਾਇਰਲ

Monday, Dec 02, 2024 - 04:12 PM (IST)

ਮੁੰਬਈ- ਪਿਛਲੇ ਮਹੀਨੇ 38 ਸਾਲਾ ਅਦਾਕਾਰਾ ਅਤੇ 49 ਸਾਲਾ ਮੋਟੀਵੇਸ਼ਨਲ ਸਪੀਕਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਦੋਹਾਂ ਨੂੰ ਇਕ-ਦੂਜੇ ਦਾ ਹੱਥ ਫੜ ਕੇ ਮੰਦਰ ਦੇ ਬਾਹਰ ਘੁੰਮਦੇ ਦੇਖਿਆ ਗਿਆ। ਅਦਾਕਾਰਾ ਦਿਵਿਆ ਸ਼੍ਰੀਧਰ ਅਤੇ ਅਦਾਕਾਰ ਕ੍ਰਿਸ ਵੇਣੂਗੋਪਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੇ ਹਨ ਅਤੇ ਇਕੱਠੇ ਕਈ ਵੀਡੀਓ ਵੀ ਬਣਾ ਰਹੇ ਹਨ। ਇਸ ਜੋੜੇ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਜੋੜੇ ਦੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਤੱਕ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹ ਜੋੜਾ ਰੋਮਾਂਟਿਕ ਰੀਲਾਂ ਵੀ ਬਣਾ ਰਹੇ ਹਨ।ਦਿਵਿਆ ਸ਼੍ਰੀਧਰ ਅਤੇ ਅਦਾਕਾਰ ਕ੍ਰਿਸ ਵੇਣੂਗੋਪਾਲ ਨੇ 30 ਅਕਤੂਬਰ ਨੂੰ ਮਲਿਆਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ ਅਤੇ 2 ਨਵੰਬਰ ਨੂੰ ਵਿਆਹ ਦੀ ਰਿਸੈਪਸ਼ਨ ਸੀ। ਹੁਣ ਇੱਕ ਰੀਲ ਵਾਇਰਲ ਹੋ ਰਹੀ ਹੈ, ਜਿਸ ਨੂੰ 79 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ 'ਚ ਦੋਵੇਂ ਇਕ ਰੋਮਾਂਟਿਕ ਗੀਤ 'ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦਿਵਿਆ ਕਾਫੀ ਖੁਸ਼ ਨਜ਼ਰ ਆ ਰਹੀ ਹੈ। 

 

 
 
 
 
 
 
 
 
 
 
 
 
 
 
 
 

A post shared by Divya Sreedhar (@divyasreedhar24)


ਦਿਵਿਆ ਸ਼੍ਰੀਧਰ ਨੇ ਸਮਰਥਨ ਕਰਨ ਵਾਲਿਆਂ ਦਾ ਕੀਤਾ ਧੰਨਵਾਦ 
ਇਸ ਰੀਲ ਨੂੰ ਸਾਂਝਾ ਕਰਦੇ ਹੋਏ, ਦਿਵਿਆ ਸ਼੍ਰੀਧਰ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਸਮਰਥਨ ਕੀਤਾ। “ਸਾਨੂੰ ਸਮਰਥਨ ਦੇਣ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।” ਪ੍ਰਸ਼ੰਸਕ ਵੀ ਦੋਵਾਂ ਨੂੰ ਕੁਮੈਂਟ ਕਰ ਕੇ ਵਧਾਈ ਦੇ ਰਹੇ ਹਨ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Nyna Thadathil (@nyna_thadathil)

ਦਿਵਿਆ ਸ਼੍ਰੀਧਰ ਦੇ ਪਹਿਲਾਂ ਹੀ ਹਨ ਦੋ ਬੱਚੇ 
ਤੁਹਾਨੂੰ ਦੱਸ ਦੇਈਏ ਕਿ ਦਿਵਿਆ ਸ਼੍ਰੀਧਰ ਅਤੇ ਕ੍ਰਿਸ ਵੇਣੂਗੋਪਾਲ ਦੋਵੇਂ ਮਲਿਆਲਮ ਅਤੇ ਤਾਮਿਲ ਟੀਵੀ ਇੰਡਸਟਰੀ ਦੇ ਵੱਡੇ ਕਲਾਕਾਰ ਹਨ। ਦਿਵਿਆ ਨੇ ਨਕਾਰਾਤਮਕ ਭੂਮਿਕਾਵਾਂ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ। ਦਿਵਿਆ ਸ਼੍ਰੀਧਰ ਦਾ ਇਹ ਦੂਜਾ ਵਿਆਹ ਹੈ। ਉਸ ਦੇ ਪਹਿਲੇ ਪਤੀ ਤੋਂ ਦੋ ਬੱਚੇ ਹਨ। ਉਨ੍ਹਾਂ ਦੇ ਦੋਵੇਂ ਬੱਚੇ ਵੀ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਏ। ਇੱਕ ਅਦਾਕਾਰ ਹੋਣ ਤੋਂ ਇਲਾਵਾ, ਕ੍ਰਿਸ ਇੱਕ ਵਕੀਲ, ਪ੍ਰੇਰਕ ਬੁਲਾਰੇ ਅਤੇ ਲੇਖਕ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News