ਦਿਵਿਆਂਕਾ ਤ੍ਰਿਪਾਠੀ-ਵਿਵੇਕ ਦਹੀਆ ਦੇ ਸਾਮਾਨ ਹੋਇਆ ਚੋਰੀ, ਭਾਰਤ ਆਉਣ ਲਈ ਲਗਾਈ ਮਦਦ ਦੀ ਗੁਹਾਰ
Thursday, Jul 11, 2024 - 03:14 PM (IST)
ਮੁੰਬਈ- ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਉਣ ਲਈ 8 ਜੁਲਾਈ ਨੂੰ ਯੂਰਪ ਗਏ ਸਨ। ਹਾਲ ਹੀ 'ਚ, ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਯੂਰਪ ਯਾਤਰਾ ਦੀਆਂ ਕੁਝ ਸ਼ਾਨਦਾਰ ਝਲਕੀਆਂ ਸਾਂਝੀਆਂ ਕੀਤੀਆਂ। ਹੁਣ ਉਸ ਨੇ ਦੱਸਿਆ ਹੈ ਕਿ ਇਸ ਯਾਤਰਾ ਦੌਰਾਨ ਉਸ ਦਾ ਸਾਰਾ ਸਾਮਾਨ ਚੋਰੀ ਹੋ ਗਿਆ । ਉਸ ਦੇ ਸਾਮਾਨ 'ਚ ਪਾਸਪੋਰਟ, ਪਰਸ ਅਤੇ ਯਾਤਰਾ ਦੌਰਾਨ ਖਰੀਦਿਆ ਗਿਆ ਸਾਰਾ ਸਾਮਾਨ ਸ਼ਾਮਲ ਸੀ ਅਤੇ ਇਨ੍ਹਾਂ ਸਾਰਿਆਂ ਦੀ ਕੁੱਲ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾਂਦੀ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਭਾਰਤ ਵਾਪਸ ਆਉਣ ਲਈ ਮਦਦ ਦੀ ਲੋੜ ਹੈ।
ਵਿਵੇਕ ਨੇ ਕਿਹਾ, 'ਇਸ ਘਟਨਾ ਨੂੰ ਛੱਡ ਕੇ ਇਸ ਯਾਤਰਾ 'ਚ ਸਭ ਕੁਝ ਸ਼ਾਨਦਾਰ ਸੀ। ਅਸੀਂ ਕੱਲ੍ਹ ਫਲੋਰੈਂਸ ਪਹੁੰਚੇ ਅਤੇ ਇੱਕ ਦਿਨ ਰੁਕਣ ਦੀ ਯੋਜਨਾ ਬਣਾਈ। ਅਸੀਂ ਆਪਣੇ ਠਹਿਰਣ ਲਈ ਇੱਕ ਪ੍ਰਾਪਰਟੀ ਦੇਖਣ ਗਏ ਅਤੇ ਆਪਣਾ ਸਾਰਾ ਸਾਮਾਨ ਬਾਹਰ ਖੜ੍ਹੀ ਕਾਰ 'ਚ ਛੱਡ ਦਿੱਤਾ ਪਰ ਜਦੋਂ ਅਸੀਂ ਆਪਣਾ ਸਾਮਾਨ ਇਕੱਠਾ ਕਰਨ ਲਈ ਵਾਪਸ ਆਏ ਤਾਂ ਇਹ ਦੇਖ ਕੇ ਅਸੀਂ ਹੈਰਾਨ ਰਹਿ ਗਏ ਕਿ ਕਾਰ ਦੀ ਭੰਨ-ਤੋੜ ਕੀਤੀ ਗਈ ਅਤੇ ਸਾਡੇ ਪਾਸਪੋਰਟ, ਪਰਸ, ਪੈਸੇ, ਖਰੀਦਦਾਰੀ ਦਾ ਸਮਾਨ ਅਤੇ ਹੋਰ ਵੀ ਕੀਮਤੀ ਸਮਾਨ ਗਾਇਬ ਸੀ। ਚੰਗੀ ਗੱਲ ਇਹ ਹੈ ਕਿ ਉਹ ਕੁਝ ਪੁਰਾਣੇ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਛੱਡ ਗਏ ਸਨ।
ਇਹ ਵੀ ਪੜ੍ਹੋ- Yo Yo ਹਨੀ ਸਿੰਘ ਨੂੰ ਹੋਇਆ ਮੁੜ ਪਿਆਰ, ਇਸ ਅਦਾਕਾਰਾ ਨੂੰ ਕਰ ਰਹੇ ਹਨ ਡੇਟ
ਜੋੜੇ ਨੇ ਉੱਥੇ ਦੀ ਸਥਾਨਕ ਪੁਲਸ ਨਾਲ ਗੱਲ ਕੀਤੀ, ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਨੇ ਆਪਣੇ ਕੇਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਸ ਇਲਾਕੇ 'ਚ ਸੀ.ਸੀ.ਟੀ.ਵੀ .ਕੈਮਰੇ ਨਹੀਂ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਦੂਤਘਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਦਕਿਸਮਤੀ ਨਾਲ ਉਹ ਵੀ ਉਦੋਂ ਤੱਕ ਬੰਦ ਸੀ।ਇਸ ਤੋਂ ਬਾਅਦ ਉਹ ਫਲੋਰੈਂਸ ਦੇ ਨੇੜੇ ਇਕ ਛੋਟੇ ਜਿਹੇ ਕਸਬੇ 'ਚ ਪਹੁੰਚ ਜਾਂਦੇ ਹਨ ਅਤੇ ਹੋਟਲ ਦਾ ਸਟਾਫ ਉਨ੍ਹਾਂ ਦੀ ਮਦਦ ਕਰਦਾ ਹੈ। ਹਾਲਾਂਕਿ, ਉਨ੍ਹਾਂ ਕੋਲ ਕੋਈ ਪੈਸੇ ਵੀ ਨਹੀਂ ਸਨ ਅਤੇ ਉਹ ਬਹੁਤ ਤੰਗ ਹਨ ਅਤੇ ਦੂਤਾਵਾਸ ਤੋਂ ਮਦਦ ਦੀ ਸਖ਼ਤ ਲੋੜ ਹੈ।
ਇਹ ਵੀ ਪੜ੍ਹੋ- MP ਬਣਦੇ ਹੀ ਕੰਗਨਾ ਰਣੌਤ ਨੇ ਰੱਖੀ ਅਜੀਬ ਸ਼ਰਤ, ਕਿਹਾ- ਮਿਲਣ ਆਉਣਾ ਹੈ ਤਾਂ...
ਅਦਾਕਾਰ ਨੇ ਕਿਹਾ, 'ਸਾਨੂੰ ਭਾਰਤ ਵਾਪਸ ਆਉਣ ਲਈ ਅਸਥਾਈ ਪਾਸਪੋਰਟ ਅਤੇ ਦੂਤਾਵਾਸ ਤੋਂ ਮਦਦ ਦੀ ਸਖ਼ਤ ਲੋੜ ਹੈ, ਕਿਉਂਕਿ ਸਾਡੇ ਕੋਲ ਕੁਝ ਨਹੀਂ ਹੈ।'