''ਸਨਮ ਰੇ'', ''ਯਾਰੀਆਂ'' ਦੀ ਮਸ਼ਹੂਰ ਨਿਰਦੇਸ਼ਕ ਦਿਵਿਆ ਨੇ ਆਪਣੇ 5 ਸਾਲਾ ਬੇਟੇ ਨਾਲ ਲਿਆ ਛੁੱਟੀਆਂ ਦਾ ਆਨੰਦ (PICS)

Thursday, May 05, 2016 - 11:03 AM (IST)

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਨਿਰਮਾਤਾ ਭੂਸ਼ਣ ਕੁਮਾਰ ਦੀ ਪਤਨੀ ਅਤੇ ਮਸ਼ਹੂਰ ਨਿਰਦੇਸ਼ਕ ਦਿਵਿਆ ਖੋਸਲਾ ਅੱਜਕ ਆਪਣੇ ਬੇਟੇ ਨਾਲ ਛੁੱਟੀਆਂ ਆਨੰਦ ਲੈ ਰਹੀ ਹੈ। ਬੀਤੇ ਦਿਨੀਂ ਹੀ ਵਰਿੰਦਾਵਨ ''ਚ ਛੁੱਟੀਆਂ ਦਾ ਅਨੰਦ ਮਾਣ ਰਹੀ ਦਿਵਿਆ ਨੇ ਆਪਣੇ ਬੇਟੇ ਰੁਹਾਨ ਨਾਲ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਦਿਵਿਆ ਨੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਨ ਕੁਮਾਰ ਨਾਲ 2005 ''ਚ ਵੈਸ਼ਨੋ ਦੇਵੀ ਮੰਦਰ ''ਚ ਵਿਆਹ ਕੀਤਾ ਸੀ। 2011 ''ਚ ਉਨ੍ਹਾਂ ਨੇ ਬੇਟੇ ਰੁਹਾਨ ਨੂੰ ਜਨਮ ਦਿੱਤਾ। ਬਾਕਸ ਆਫਿਸ ਨੂੰ ''ਯਾਰੀਆਂ'' ਅਤੇ ''ਸਨਮ ਰੇ'' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਦਿਵਿਆ ਇੰਸਟਾਗਰਾਮ ''ਚ ਕਾਫੀ ਐਕਟਿਵ ਰਹਿੰਦੀ ਹੈ। ਦਿਵਿਆ ਆਪਣੇ 5 ਸਾਲ ਦੇ ਬੇਟੇ ਨਾਲ ਕਈ ਵਾਰ ਸੋਸ਼ਲ ਮੀਡੀਆ ''ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅੱਗੇ ਦੇਖੋ ਦਿਵਿਆ ਦੀਆਂ ਬੇਟੇ ਰੁਹਾਨ ਨਾਲ ਖਾਸ ਤਸਵੀਰਾਂ—


Related News