ਮੂੰਹ ਦੀ ਬਜਾਏ ਜੂੜੇ ’ਤੇ ਮਾਸਕ ਲਗਾ ਚਰਚਾ ਦਾ ਵਿਸ਼ਾ ਬਣੀ ਔਰਤ, ਦਿਵਿਆ ਦੱਤਾ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

Tuesday, Apr 13, 2021 - 01:01 PM (IST)

ਮੂੰਹ ਦੀ ਬਜਾਏ ਜੂੜੇ ’ਤੇ ਮਾਸਕ ਲਗਾ ਚਰਚਾ ਦਾ ਵਿਸ਼ਾ ਬਣੀ ਔਰਤ, ਦਿਵਿਆ ਦੱਤਾ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨੇ ਹਾਲ ਹੀ ’ਚ ਟਵਿੱਟਰ ’ਤੇ ਇਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕ ਖ਼ੂਬ ਵਾਇਰਲ ਕਰ ਰਹੇ ਹਨ। ਇਸ ਤਸਵੀਰ ’ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦਿੰਦੇ ਵੀ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤਸਵੀਰ ’ਚ ਔਰਤ ਜੂੜੇ ’ਤੇ ਮਾਸਕ ਲਗਾਏ ਹੋਏ ਨਜ਼ਰ ਆ ਰਹੀ ਹੈ। ਉੱਧਰ ਸੋਸ਼ਲ ਮੀਡੀਆ ’ਤੇ ਅਜਿਹੀ ਹਰਕਤ ਨੂੰ ਲੈ ਕੇ ਔਰਤ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਦਿਵਿਆ ਦੱਤਾ ਸਮੇਂ-ਸਮੇਂ ’ਤੇ ਮਜ਼ੇਦਾਰ ਟਵੀਟ ਕਰਦੀ ਰਹਿੰਦੀ ਹੈ। 

 

ਦਿਵਿਆ ਦੱਤਾ ਦੀ ਇਸ ਤਸਵੀਰ ’ਤੇ ਲਿਖਿਆ ਹੈ ਕਿ ‘ਭਗਵਾਨ ਜਾਣੇ ਹੋਰ ਕੀ-ਕੀ ਦੇਖਣਾ ਹੈ’। ਦੇਸ਼ ਭਰ ’ਚ ਕੋਰੋਨਾ ਵਾਇਰਸ ਵੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰ ਲੋਕਾਂ ਨੂੰ ਖ਼ਾਸ ਤੌਰ ’ਤੇ ਮਾਸਕ ਪਾਉਣ ਦੀ ਅਪੀਲ ਕਰ ਰਹੀ ਹੈ। ਅਜਿਹੇ ’ਚ ਔਰਤ ਦੀ ਲਾਪਰਵਾਹੀ ਸਾਫ਼ ਝਲਕ ਰਹੀ ਹੈ। ਹਾਲਾਂਕਿ ਕੁਝ ਪ੍ਰਸ਼ੰਸਕ ਔਰਤ ਦੀ ਤਾਰੀਫ਼ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਤਸਵੀਰ ਹੁਣ ਬੇਹੱਦ ਸਾਂਝੀ ਕੀਤੀ ਜਾ ਰਹੀ ਹੈ। 

PunjabKesari
ਲੋਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ
ਇਸ ਪੋਸਟ ’ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ‘ਉਹ ਔਰਤ ਹੈ, ਕੁਝ ਵੀ ਕਰ ਸਕਦੀ ਹੈ’। ਇਕ ਹੋਰ ਨੇ ਲਿਖਿਆ ਕਿ ‘ਮਾਸਕ ਦੀ ਸਹੀ ਵਰਤੋਂ ਕਰਦੀ ਹੋਈ ਸਾਡੇ ਦੇਸ਼ ਦੀ ਮਹਾਨ ਔਰਤ’। ਇਹ ਤਾਂ ਖ਼ੂਬਸੂਰਤੀ ਹੈ ਸਾਡੇ ਭਾਰਤ ਦੇਸ਼ ਦੀ’। ਸਾਡੇ ਦੇਸ਼ ’ਚ ਕਦਮ-ਕਦਮ ’ਤੇ ਵਿਭਿੰਨਤਾ ਪਾਈ ਜਾਂਦੀ ਹੈ। ਉੱਧਰ ਇਕ ਯੂਜ਼ਰ ਨੇ ਔਰਤ ਦੀ ਤਾਰੀਫ਼ ਕਰਦੇ ਹੋਏ ਲਿਖਿਆ ਕਿ ‘ਧਨ ਹੈ ਭਾਰਤੀ ਨਾਰੀ’। ਦੱਸ ਦੇਈਏ ਕਿ ਇਸ ਤਸਵੀਰ ਨੂੰ ਹੁਣ ਤੱਕ ਸੈਂਕੜਾਂ ਲੋਕਾਂ ਨੇ ਸਾਂਝਾ ਕੀਤਾ ਹੈ। ਉੱਧਰ ਇਸ ’ਤੇ ਮਜ਼ੇਦਾਰ ਮੀਮ ਵੀ ਬਣਾਏ ਜਾ ਰਹੇ ਹਨ। 

 


author

Aarti dhillon

Content Editor

Related News