ਦਿਵਿਆ ਭਾਰਤੀ ਦੀ ਹਮਸ਼ਕਲ ਹੈ ਇਹ ਲੜਕੀ, ਤਸਵੀਰਾਂ ਦੇਖ ਤੁਸੀਂ ਵੀ ਖਾ ਜਾਓਗੇ ਧੋਖਾ
Sunday, Aug 01, 2021 - 12:37 PM (IST)
ਮੁੰਬਈ : ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਆਪਣੇ ਚੁਲਬੁਲੇ ਅੰਦਾਜ਼ ਲਈ ਅੱਜ ਵੀ ਯਾਦ ਕੀਤੀ ਜਾਣ ਵਾਲੀ ਅਦਾਕਾਰਾ ਦਿਵਿਆ ਭਾਰਤੀ ਨੂੰ ਭੁਲਾ ਪਾਉਣਾ ਉਨ੍ਹਾਂ ਦੇ ਫੈਨਜ਼ ਲਈ ਕਾਫ਼ੀ ਮੁਸ਼ਕਿਲ ਹੈ। ਦਿਵਿਆ ਉਨ੍ਹਾਂ ਅਦਾਕਾਰਾ ’ਚ ਸ਼ੁਮਾਰ ਰਹੀ ਹੈ, ਜਿਨ੍ਹਾਂ ਨੇ ਸਿਰਫ਼ ਕੁਝ ਹੀ ਸਮੇਂ ’ਚ ਇੰਡਸਟਰੀ ਦੀ ਟਾਪ ਸਿਤਾਰਿਆਂ ਨੂੰ ਟੱਕਰ ਦਿੱਤੀ।
ਦਿਵਿਆ ਨੇ ਆਪਣੇ ਛੋਟੇ ਕਰੀਅਰ ’ਚ ਸਿਰਫ਼ 12 ਫ਼ਿਲਮਾਂ ਕੀਤੀਆਂ ਸਨ ਅਤੇ ਸਿਰਫ 19 ਸਾਲ ਦੀ ਉਮਰ ’ਚ ਉਸਦਾ ਦਿਹਾਂਤ ਹੋ ਗਿਆ। ਉਸਦੇ ਦਿਹਾਂਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ ਪ੍ਰਸ਼ੰਸਕ ਦੇ ਦਿਲਾਂ ’ਚ ਅੱਜ ਵੀ ਦਿਵਿਆ ਭਾਰਤੀ ਵਸਦੀ ਹੈ। ਇਸੀ ਦੌਰਾਨ ਹੁਣ ਦਿਵਿਆ ਭਾਰਤੀ ਦੀ ਤਰ੍ਹਾਂ ਦਿਸਣ ਵਾਲੀ ਇਕ ਲੜਕੀ ਸੁਰਖ਼ੀਆਂ ’ਚ ਬਣੀ ਹੋਈ ਹੈ। ਉਹ ਜਲਦ ਹੀ ਬਾਲੀਵੁੱਡ ’ਚ ਵੀ ਡੈਬਿਊ ਕਰਨ ਵਾਲੀ ਹੈ। ਆਓ ਜਾਣਦੇ ਹਾਂ ਆਖ਼ਿਰ ਕੌਣ ਹੈ ਉਹ?
ਦਿਵਿਆ ਭਾਰਤੀ ਦੀ ਹਮਸ਼ਕਲ ਦਾ ਨਾਮ ਮੰਜੂ ਥਾਪਾ ਹੈ। ਮੰਜੂ ਅਤੇ ਦਿਵਿਆ ’ਚ ਨਾ ਸਿਰਫ ਸ਼ਕਲ ਬਲਕਿ ਜਨਮ ਨੂੰ ਲੈ ਕੇ ਵੀ ਇਕ ਖ਼ਾਸ ਕਨੈਕਸ਼ਨ ਹੈ। ਦਰਅਸਲ ਦੋਵਾਂ ਦੀ ਜਨਮ ਤਰੀਕ ਇਕ ਹੀ ਹੈ। ਦਿਵਿਆ ਭਾਰਤੀ ਦਾ ਜਨਮ 25 ਫਰਵਰੀ, 1974 ਨੂੰ ਹੋਇਆ ਸੀ, ਉਥੇ ਹੀ ਮੰਜੂ ਦਾ ਜਨਮ 25 ਫਰਵਰੀ 2003 ਨੂੰ ਹੋਇਆ ਸੀ।
ਮੰਜੂ ਥਾਪਾ ਦਾਰਜਲਿੰਗ ਦੀ ਰਹਿਣ ਵਾਲੀ ਹੈ। ਉਸਦਾ ਜਨਮ ਕੋਲਕਾਤਾ ’ਚ ਹੋਇਆ ਸੀ। ਜਦੋਂ ਮੰਜੂ ਸਿਰਫ਼ 9 ਸਾਲ ਦੀ ਸੀ ਤਾਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਸਦੀ ਮਾਂ ਤੁਲਾਸਾ ਥਾਪਾ ਨੇ ਸੰਭਾਲੀ।
ਮੰਜੂ ਥਾਪਾ ਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਮਾਡਲਿੰਗ ਦਾ ਸ਼ੌਕ ਸੀ। ਉਸਨੇ ਸਿਰਫ਼ 15 ਸਾਲ ਦੀ ਉਮਰ ’ਚ ‘ਪਲੈਨੇਟ ਮਿਸ ਇੰਡੀਆ ਵਰਲਡ 2018’, ‘ਮਿਸ ਟੀਨ ਰਿਪਬਲਿਕ ਆਫ ਇੰਡੀਆ 2018’ ਅਤੇ ‘ਮਿਸ ਗਲੋਰੀ ਆਫ ਨੋਟਿਸ 2018’ ਜਿਹੇ ਬਿਊਟੀ ਪੇਜੇਂਟ ਆਪਣੇ ਨਾਮ ਕੀਤੇ।
ਦੱਸ ਦੇਈਏ ਕਿ ਪਿਛਲੇ ਸਾਲ ਤਾਲਾਬੰਦੀ ’ਚ ਮੰਜੂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਦੇਖ ਕੇ ਕਿਹਾ ਸੀ ਕਿ ਬਿਲਕੁੱਲ ਦਿਵਿਆ ਭਾਰਤੀ ਜਿਹੀ ਨਜ਼ਰ ਆਉਂਦੀ ਹੈ। ਉਦੋਂ ਤੋਂ ਹੀ ਮੰਜੂ ਦੀ ਪ੍ਰਸਿੱਧੀ ’ਚ ਵਾਧਾ ਹੋਣ ਲੱਗਾ।
ਤੁਹਾਨੂੰ ਦੱਸ ਦੇਈਇ ਕਿ ਮੰਜੂ ਨੂੰ ਕਈ ਸਾਊਥ ਦੀਆਂ ਫ਼ਿਲਮਾਂ, ਬਾਲੀਵੁੱਡ ਅਤੇ ਨੇਪਾਲੀ ਫ਼ਿਲਮਾਂ ਦੇ ਕਾਫ਼ੀ ਆਫਰਜ਼ ਮਿਲ ਰਹੇ ਹਨ। ਜਲਦ ਹੀ ਇਕ ਵਾਰ ਫਿਰ ਤੋਂ ਦਿਵਿਆ ਭਾਰਤੀ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਹਮਸ਼ਕਲ ਨੂੰ ਸਿਲਵਰ ਸਕਰੀਨ ’ਤੇ ਦੇਖਣ ਦਾ ਮੌਕਾ ਮਿਲੇਗਾ।