‘ਤਾਰਕ ਮਹਿਤਾ...’ ਸ਼ੋਅ ’ਚ ਹੋਵੇਗੀ ਦਯਾਬੇਨ ਦੀ ਵਾਪਸੀ? ਵਾਇਰਲ ਹੋਈ ਇਹ ਤਸਵੀਰ

Saturday, Mar 05, 2022 - 01:17 PM (IST)

‘ਤਾਰਕ ਮਹਿਤਾ...’ ਸ਼ੋਅ ’ਚ ਹੋਵੇਗੀ ਦਯਾਬੇਨ ਦੀ ਵਾਪਸੀ? ਵਾਇਰਲ ਹੋਈ ਇਹ ਤਸਵੀਰ

ਮੁੰਬਈ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਮਨਪਸੰਦ ਸ਼ੋਅ ਬਣਿਆ ਹੋਇਆ ਹੈ। ਇਸ ਸ਼ੋਅ ਦਾ ਹਰ ਕਿਰਦਾਰ ਮਜ਼ੇਦਾਰ ਹੈ। ਖ਼ਾਸ ਗੱਲ ਇਹ ਹੈ ਕਿ ਮੇਕਰਜ਼ ਸਮੇਂ-ਸਮੇਂ ’ਤੇ ਹਰ ਇਕ ਕਿਰਦਾਰ ’ਤੇ ਧਿਆਨ ਦਿੰਦੇ ਹਨ।

ਜੇਠਾਲਾਲ, ਭਿੜੇ, ਡਾਕਟਰ ਹਾਥੀ, ਟੱਪੂ ਤੇ ਪੱਤਰਕਾਰ ਪੋਪਟਲਾਲ ਵਰਗੇ ਕਈ ਅਜਿਹੇ ਕਿਰਦਾਰ ਹਨ, ਜੋ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾ ਚੁੱਕੇ ਹਨ। ਹਾਲਾਂਕਿ ਇਸ ਸ਼ੋਅ ਦੇ ਦਰਸ਼ਕ ਅੱਜ ਵੀ ਦਯਾਬੇਨ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਪ੍ਰੈਗਨੈਂਸੀ ਦੌਰਾਨ ਹੀ ਦਿਸ਼ਾ ਵੱਕਾਨੀ ਨੇ ਇਸ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਸੋਸ਼ਲ ਮੀਡੀਆ ’ਤੇ ਇਕ ਵਾਰ ਮੁੜ ਦਯਾਬੇਨ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ।

ਅਸਲ ’ਚ ਅਦਾਕਾਰਾ ਦਿਸ਼ਾ ਵੱਕਾਨੀ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਜਲਦ ਹੀ ਸ਼ੋਅ ’ਚ ਵਾਪਸ ਆਉਣ ਵਾਲੀ ਹੈ। ਸਾਹਮਣੇ ਆਈ ਇਸ ਤਸਵੀਰ ’ਚ ਦਯਾਬੇਨ ਤੇ ਸੁੰਦਰ ਹੋਲੀ ਦੇ ਰੰਗ ’ਚ ਰੰਗੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Disha Vakani (@disha.vakani)

ਇਸ ਤਸਵੀਰ ਨੂੰ ਸਾਂਝਾ ਕਰਦਿਆਂ ਦਿਸ਼ਾ ਵੱਕਾਨੀ ਨੇ ਕੈਪਸ਼ਨ ’ਚ ਲਿਖਿਆ, ‘ਹੋਲੀ ਆ ਰਹੀ ਹੈ।’ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦਿਸ਼ਾ ਵੱਕਾਨੀ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ‘ਹੋਲੀ ਤੋਂ ਬਾਅਦ ਆ ਜਾਣਾ ਨਾ ਪਲੀਜ਼।’ ਦੂਜੇ ਯੂਜ਼ਰ ਨੇ ਲਿਖਿਆ, ‘ਹੋਲੀ ਦੇ ਦਿਨ ਸੁੰਦਰ ਆਏਗਾ, ਜੇਠਾਲਾਲ ਦੇ ਮਜ਼ੇ ਲੈਣ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News